Connect with us

ਪੰਜਾਬੀ

ਲੁਧਿਆਣਾ ਨਿਵਾਸੀ ਡੇਂ/ਗੂ ਤੋਂ ਬਚਾਅ ਲਈ ਰਹਿਣ ਸਾਵਧਾਨ – ਸਿਵਲ ਸਜਰਨ ਡਾਕਟਰ ਹਤਿੰਦਰ ਕੌਰ

Published

on

The fury of dengue continues in Ludhiana, the number of suspected patients has reached 291

ਲੁਧਿਆਣਾ : ਮਹਾਨਗਰ ਦੇ ਹਸਪਤਾਲਾਂ ’ਚ ਡੇਂਗੂ ਦੇ 9 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਜ਼ਿਲ੍ਹੇ ਦੇ ਅਤੇ ਦੋ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਾਹਮਣੇ ਆਏ ਮਰੀਜ਼ਾਂ ’ਚੋਂ 1 ਮਰੀਜ਼ ਦੀ ਪੁਸ਼ਟੀ ਕੀਤੀ ਹੈ, ਜਦੋਂਕਿ 6 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਸਥਾਨਕ ਹਸਪਤਾਲਾਂ ’ਚ 59 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 5 ਪਾਜ਼ੇਟਿਵ ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 44 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ’ਚ ਸ਼ੱਕੀ ਮਰੀਜ਼ਾਂ ਦੀ ਗਿਣਤੀ 291 ਹੋ ਗਈ ਹੈ, ਜਦੋਂ ਕਿ 44 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ 14 ਸ਼ੱਕੀ ਮਰੀਜ਼ ਹੋਰਨਾਂ ਸੂਬਿਆਂ ਦੇ ਰਹਿਣ ਵਾਲੇ ਹਨ। ਸਿਵਲ ਸਜਰਨ ਡਾਕਟਰ ਹਤਿੰਦਰ ਕੌਰ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਾਵਧਾਨ ਰਹਿਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰ ਦੇ ਆਸ-ਪਾਸ ਤੇ ਛੱਤ ’ਤੇ ਬਾਰਸ਼ ਦਾ ਪਾਣੀ ਇਕੱਠਾ ਨਾ ਹੋਣ ਦੇਣ। ਜਿੱਥੇ ਵੀ ਰੁਕਿਆ ਹੋਇਆ ਪਾਣੀ ਹੋਵੇ, ਉੱਥੇ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਪਾ ਦਿਓ ਤਾਂ ਕਿ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ। ਜੇਕਰ ਕਿਸੇ ਮਰੀਜ਼ ’ਚ ਡੇਂਗੂ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ‘ਚ ਜਾ ਕੇ ਮਾਹਿਰ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

Facebook Comments

Trending