Connect with us

ਪੰਜਾਬੀ

ਸਤਲੁਜ ਪੁਲ ਦੀ 10 ਦਿਨ ਬਾਅਦ ਵੀ ਮੁਰੰਮਤ ਸ਼ੁਰੂ ਨਾ ਹੋ ਸਕੀ

Published

on

Repairs to the Sutlej bridge could not begin even after 10 days

ਸ੍ਰੀ ਮਾਛੀਵਾੜਾ ਸਾਹਿਬ : ਜਾਣਕਾਰੀ ਮੁਤਾਬਕ ਸਤਲੁਜ ਦਰਿਆ ਦੇ ਪੁਲ ਦੀ ਸਲੈਬ ਲੰਘੀ 29 ਅਕਤੂਬਰ ਨੂੰ ਦਬ ਗਈ ਜਿਸ ਕਾਰਨ ਇਸ ਉਪਰੋਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਕਰ ਦਿੱਤਾ ਗਿਆ। ਲੋਕਾਂ ਨੂੰ ਆਸ ਸੀ ਕਿ ਇਸ ਸਲੈਬ ਦਾ ਕੰਮ ਕੁਝ ਕੁ ਦਿਨਾਂ ‘ਚ ਸ਼ੁਰੂ ਹੋ ਜਾਵੇਗਾ ਤੇ ਮੁੜ ਆਵਾਜਾਈ ਸ਼ੁਰੂ ਹੋ ਜਾਵੇਗੀ ਪਰ ਖੰਨਾ-ਨਵਾਂਸ਼ਹਿਰ ਮਾਰਗ ‘ਤੇ ਬਣੇ ਪੈਟਰੋਲ ਪੰਪ, ਢਾਬੇ ਤੇ ਹੋਰ ਦੁਕਾਨਦਾਰਾਂ ਦਾ ਰੋਜ਼ਾਨਾ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ।

ਸਤਲੁਜ ਦਰਿਆ ‘ਤੇ ਬਣੇ ਪੁਲ ਤੋਂ ਰੋਜ਼ਾਨਾ ਜੰਮੂ-ਕਸ਼ਮੀਰ ਤੋਂ ਜ਼ਰੂਰੀ ਵਸਤਾਂ ਦੀ ਸਪਲਾਈ ਦਿੱਲੀ ਨੂੰ ਜਾਂਦੀ ਹੈ ਉੱਥੇ ਹਿਮਾਚਲ ਤੇ ਪੰਜਾਬ ਦੇ ਕਰੈਸ਼ਰਾਂ ਤੋਂ ਖਣਿਜ ਪਦਾਰਥ ਵੀ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਹੁੰਦੇ ਹਨ ਪਰ ਹੁਣ ਭਾਰੀ ਆਵਾਜਾਈ ਹੋਣ ਕਾਰਨ ਇਹ ਸਾਰੇ ਵਾਹਨ ਕਈ ਕਿਲੋਮੀਟਰ ਦਾ ਲੰਮਾ ਵਾਧੂ ਪੈਂਡਾ ਤੈਅ ਕਰ ਆਪਣੀ ਮੰਜ਼ਿਲ ‘ਤੇ ਪਹੁੰਚਦੇ ਹਨ, ਜਿਸ ਕਾਰਨ ਉਨਾਂ ਦਾ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਲੱਗ ਜਾਂਦਾ ਹੈ।

ਮਾਲਵੇ ਤੋਂ ਦੋਆਬੇ ਨੂੰ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਭਾਰੀ ਵਾਹਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਲੋਕ ਪੁਲ ਦੇ ਆਰ-ਪਾਰ ਜਾਣ ਲਈ ਪੈਦਲ ਜਾਂ ਥ੍ਰੀ-ਵ੍ਹੀਲਰਾਂ ਰਾਹੀਂ ਸਫ਼ਰ ਤੈਅ ਕਰਦੇ ਹਨ ਤੇ ਸਰਕਾਰ ਨੂੰ ਕੋਸਦੇ ਹਨ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ 10 ਦਿਨ ਬੀਤ ਜਾਣ ਦੇ ਬਾਵਜੂਦ ਛੋਟੀ ਜਿਹੀ ਸਲੈਬ ਦੀ ਮੁਰੰਮਤ ਨਾ ਕਰਵਾ ਸਕੀ।

ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਪੁਲ ਦੀ ਟੁੱਟੀ ਸਲੈਬ ਪ੍ਰਤੀ ਕਿੰਨੀ ਕੁ ਗੰਭੀਰਤਾ ਦਿਖਾਈ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਧਿਕਾਰੀ ਅਜੇ ਤਕ ਇਹ ਫੈਸਲਾ ਨਹੀਂ ਲੈ ਸਕੇ। ਇਸ ਦੀ ਮੁਰੰਮਤ ਕਿਹੜੇ ਜ਼ਿਲੇ ਦਾ ਵਿਭਾਗ ਕਰੇਗਾ।

Facebook Comments

Advertisement

Trending