Connect with us

ਪੰਜਾਬ ਨਿਊਜ਼

ਪੰਜਾਬ ‘ਚ ਪਸੀਨੇ ਛੁਡਾ ਰਹੀ ਗਰਮੀ ਤੋਂ ਜਲਦ ਮਿਲੇਗੀ ਰਾਹਤ, Yellow Alert ਜਾਰੀ

Published

on

Relief will soon be available from the scorching heat in Punjab, Yellow Alert issued

ਲੁਧਿਆਣਾ : ਪੰਜਾਬ ‘ਚ ਪਸੀਨੇ ਛੁਡਾ ਰਹੀ ਗਰਮੀ ਤੋਂ ਹੁਣ ਰਾਹਤ ਮਿਲਣ ਵਾਲੀ ਹੈ ਕਿਉਂਕਿ ਮੌਸਮ ਵਿਭਾਗ ਨੇ ਸੂਬੇ ‘ਚ ਮੀਂਹ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ ‘ਚ ਪਿਛਲੇ ਇੱਕ ਹਫ਼ਤੇ ਤੋਂ ਪਾਰਾ ਮੁੜ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵੱਧਦੇ ਤਾਪਮਾਨ ਤੋਂ ਲੋਕਾਂ ਨੂੰ ਇੱਕ ਵਾਰ ਫਿਰ ਰਾਹਤ ਮਿਲੇਗੀ। ਪੰਜਾਬ ‘ਚ 24 ਤੋਂ 29 ਜੂਨ ਤੱਕ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਨਾਲ ਰਾਹਤ ਮਿਲਣ ਜਾ ਰਹੀ ਹੈ।

ਆਉਣ ਵਾਲੇ ਹਫ਼ਤੇ ‘ਚ ਪੰਜਾਬ ‘ਚ ਔਸਤਨ 10 ਐੱਮ. ਐੱਮ. ਮੀਂਹ ਪੈ ਸਕਦਾ ਹੈ ਪਰ 30 ਜੂਨ ਤੋਂ 6 ਜੁਲਾਈ ਦਰਮਿਆਨ ਮੀਂਹ ਘੱਟ ਪਵੇਗਾ ਅਤੇ ਤਾਪਮਾਨ ਵੀ ਵਧੇਗਾ। ਅੰਮ੍ਰਿਤਸਰ ‘ਚ 109.7 ਮਿ. ਮੀ. ਦਰਜ ਕੀਤੀ ਗਈ ਬਾਰਸ਼ ਆਮ ਨਾਲੋਂ 295 ਫ਼ੀਸਦੀ ਵੱਧ ਹੈ। ਗੁਰਦਾਸਪੁਰ ’ਚ 75.2 ਮਿਲੀਮੀਟਰ, ਲੁਧਿਆਣਾ ’ਚ 36.1 ਮਿ. ਮੀ., ਕਪੂਰਥਲਾ ’ਚ 62.7 ਮਿ. ਮੀ., ਤਰਨਤਾਰਨ ’ਚ 36 ਮਿ. ਮੀ. ਅਤੇ ਜਲੰਧਰ ਵਿੱਚ 44.4 ਮਿ. ਮੀ. ਮੀਂਹ ਦਰਜ ਕੀਤਾ ਗਿਆ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਜੂਨ ਮਹੀਨੇ ‘ਚ 43.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

Facebook Comments

Trending