ਚੰਡੀਗਡ਼੍ਹ : ਮੁੱਖ ਮੰਤਰੀ ਨੇ ਪਹਿਲੀ ਵਾਰ ਮੂੰਗੀ ਦੀ ਖਰੀਦ ਲਈ ਐਮਐਸਪੀ ਦੇਣ ਦਾ ਫੈਸਲਾ ਕੀਤਾ ਸੀ। ਹੁਣ ਉਹ ਆਪਣੇ ਇਸ ਫੈਸਲੇ ਨੂੰ ਹੋਰ ਸਾਰਥਕ ਬਣਾਉਣ ਲਈ ਇਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਐਲਾਨ ਕਰਦਿਆਂ ਕਿਹਾ ਕਿ ਮੇਰੀ ਅਪੀਲ ‘ਤੇ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫਸਲ ਬੀਜੀ ਸੀ,ਉਹਨਾਂ ਨੂੰ ਸਾਡੀ ਸਰਕਾਰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵੇਗੀ। ਪਿਛਲੇ ਦਿਨਾਂ ‘ਚ MSP ਤੋਂ ਘੱਟ ਖਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ, ਜਿਸ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਹਨ ।
ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਮੇਰੀ ਅਪੀਲ ’ਤੇ ਲਗਪਗ ਸਵਾ ਲੱਖ ਏਕਡ਼ ਕਿਸਾਨ ਭਰਾਵਾਂ ਨੇ ਬੀਜੀ। ਪਿਛਲੇ ਦਿਨੀਂ ਮੂੰਗੀ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉਠੇ ਸਨ। ਮਾਰਕਫੈਡ ਨੇ 15 ਫੀਸਦ ਮੂੁੰਗੀ ਖਰੀਦੀ ਹੈ ਤੇ ਕੇਂਦਰ ਨੇ ਮਿੱਥੀ ਐਮਐਸਪੀ ਤੋਂ ਘੱਟ ਖਰੀਦੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨ ਵੀਰਾਂ ਦੀ ਘੱਟ ਰੇਟ ’ਤੇ ਖਰੀਦੀ ਗਈ ਹੈ, ਉਨ੍ਹਾਂ ਨੂੰ ਐਮਐਸਪੀ ਦੇ ਬਰਾਬਰ ਕਰਨ ਲਈ ਪੰਜਾਬ ਸਰਕਾਰ ਮੁਆਵਜ਼ਾ ਭੱਤਾ ਦੇਵੇਗੀ ਤੇ ਮਾਰਕਫੈੱਡ ਕੁਆਇਟੀ ਵਿਚ ਛੋਟ ਦੇਵੇਗੀ।