Connect with us

ਇੰਡੀਆ ਨਿਊਜ਼

ਬਿਨਾਂ ਤਲਾਕ ਗ਼ੈਰ-ਮਰਦ ਨਾਲ ਸਬੰਧ ਜਾਇਜ਼ ਨਹੀਂ : ਹਾਈ ਕੋਰਟ

Published

on

Relationship with non-males without divorce is not permissible: High Court

ਚੰਡੀਗੜ੍ਹ :   ਆਪਣੇ ਪਤੀ ਤੋਂ ਤਲਾਕ ਲਏ ਬਗੈਰ ਕਿਸੇ ਹੋਰ ਵਿਅਕਤੀ ਨਾਲ ਸਹਿਮਤੀ ਸਬੰਧ ਲਈ ਦਾਖਲ ਕੀਤੀ ਗਈ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਬਿਨਾਂ ਤਲਾਕ ਲਏ ਗੈਰ ਮਰਦ ਨਾਲ ਸਹਿਮਤੀ ਸਬੰਧ ਕਾਮੁਕ ਤੇ ਵਿਭਚਾਰੀ ਜ਼ਿੰਦਗੀ ਜਿਉਣ ਬਰਾਬਰ ਹੈ।

ਪਟੀਸ਼ਨ ਦਾਖਲ ਕਰਦੇ ਹੋਏ ਜੋੜੇ ਨੇ ਕਿਹਾ ਕਿ ਮਹਿਲਾ ਪਹਿਲਾਂ ਤੋਂ ਵਿਆਹੁਤਾ ਹੈ ਪਰ ਉਹ ਅਪਾਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ। ਹਾਈ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਸੁਰੱਖਿਆ ਲਈ ਸਹੀ ਨਹੀਂ ਮੰਨਿਆ ਜਾ ਸਕਦਾ।

ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਰ ਨੇ ਸੁਰੱਖਿਆ ਲਈ ਬਰਨਾਲਾ ’ਚ ਐੱਸਐੱਸਪੀ ਨੂੰ ਜੋ ਮੰਗ ਪੱਤਰ ਦਿੱਤਾ ਹੈ, ਉਹ ਵੀ ਫ਼ਰਜ਼ੀ ਮਾਲੂਮ ਹੁੰਦਾ ਹੈ। ਹਾਈ ਕੋਰਟ ਨੇ ਹਿਕਾ ਕਿ ਇਹ ਪਟੀਸ਼ਨ ਆਪਣੇ ਸਹਿਮਤੀ ਸਬੰਧ ’ਤੇ ਹਾਈ ਕੋਰਟ ਦੀ ਮੋਹਰ ਲਾਉਣ ਦਾ ਯਤਨ ਹੈ।

Facebook Comments

Trending