ਅੱਜ ਦੇ ਸਮੇਂ ਵਿੱਚ ਵਾਲਾਂ ਦੀ ਸਮੱਸਿਆ ਵੱਧ ਗਈ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤੇਲ ਅਤੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਦਰਅਸਲ ਇਨ੍ਹਾਂ ਹੇਅਰ ਪੈਕ ‘ਚ ਕੈਮੀਕਲ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ। ਜਿਸ ਨਾਲ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਅਜਿਹੇ ‘ਚ ਤੁਸੀਂ ਵਾਲਾਂ ਦੇ ਵਾਧੇ ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸਦਾ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੈ। ਰੀਠਾ ਤੁਹਾਡੇ ਵਾਲਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਇਨ੍ਹਾਂ ਤਰੀਕਿਆਂ ਨਾਲ ਬਣਾਓ ਰੀਠੇ ਦਾ ਹੇਅਰ ਪੈਕ-
ਰੀਠਾ ਅਤੇ ਮਹਿੰਦੀ : ਇਸ ਹੇਅਰ ਪੈਕ ਨੂੰ ਬਣਾਉਣ ਲਈ ਇੱਕ ਕਟੋਰੀ ਵਿੱਚ ਇੱਕ ਚਮਚ ਰੀਠਾ ਪਾਊਡਰ ਲਓ। ਹੁਣ ਇਸ ‘ਚ 3 ਚਮਚ ਹਿਨਾ ਪਾਊਡਰ ਮਿਲਾਓ। ਇਸ ‘ਚ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਪੇਸਟ ਨੂੰ ਵਾਲਾਂ ‘ਤੇ ਲਗਾਓ। ਕਰੀਬ 20-30 ਮਿੰਟ ਬਾਅਦ ਪਾਣੀ ਨਾਲ ਧੋ ਲਓ।
ਰੀਠਾ ਅਤੇ ਆਂਡੇ : ਇਸ ਪੈਕ ਨੂੰ ਬਣਾਉਣ ਲਈ ਤੁਹਾਨੂੰ 2 ਕੱਚੇ ਆਂਡੇ, 2 ਚਮਚ ਰੀਠਾ ਪਾਊਡਰ ਅਤੇ ਇਕ ਚੱਮਚ ਸ਼ਿਕਾਕਾਈ ਦੀ ਜ਼ਰੂਰਤ ਹੈ। ਹੁਣ ਇੱਕ ਕਟੋਰੀ ਵਿੱਚ ਸਾਰੀਆਂ ਸਮੱਗਰੀਆਂ ਨੂੰ ਮਿਲਾਓ। ਇਸ ਨੂੰ ਆਪਣੇ ਵਾਲਾਂ ‘ਤੇ ਲਗਾਓ। ਲਗਪਗ 30 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਧੋ ਲਓ।
ਰੀਠਾ ਤੇ ਦਹੀਂ : ਇਸ ਨੂੰ ਬਣਾਉਣ ਲਈ ਇੱਕ ਕਟੋਰੀ ਵਿੱਚ ਤਿੰਨ ਚੱਮਚ ਰੀਠਾ ਪਾਊਡਰ ਲਓ। ਇਸ ਵਿਚ ਦੋ ਚੱਮਚ ਦਹੀਂ ਪਾਓ। ਹੁਣ ਇਸ ਮਿਸ਼ਰਣ ‘ਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਵਾਲਾਂ ‘ਤੇ ਲਗਾਓ, ਲਗਪਗ 15-20 ਮਿੰਟ ਬਾਅਦ ਪਾਣੀ ਨਾਲ ਧੋ ਲਓ।
ਵਾਲਾਂ ਲਈ ਰੀਠਾ ਦੇ ਕੀ ਫਾਇਦੇ ਹਨ?
ਜੇਕਰ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੀਠਾ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦਾ ਹੈ। ਰੀਠਾ ਪੈਕ ਨੂੰ ਖੋਪੜੀ ‘ਤੇ ਲਗਾ ਕੇ ਤੁਸੀਂ ਡੈਂਡਰਫ ਤੋਂ ਰਾਹਤ ਪਾ ਸਕਦੇ ਹੋ। ਰੀਠਾ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਇਸ ਦੇ ਲਈ ਰੀਠੇ ਦੇ ਪਾਣੀ ਨਾਲ ਵਾਲ ਧੋਤੇ ਜਾ ਸਕਦੇ ਹਨ। ਤੁਹਾਨੂੰ ਇਸ ਦਾ ਲਾਭ ਮਿਲੇਗਾ। ਤੁਸੀਂ ਵਾਲਾਂ ਨੂੰ ਚਮਕਦਾਰ ਅਤੇ ਰੇਸ਼ਮੀ ਬਣਾਉਣ ਲਈ ਰੀਠਾ ਦੀ ਵਰਤੋਂ ਵੀ ਕਰ ਸਕਦੇ ਹੋ।