ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ, ਲੁਧਿਆਣਾ ਵਿੱਚ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪਾਉਣ ਲਈ ‘ਪੜ੍ਹਨ ਦੀ ਗਤੀਵਿਧੀ’ ਕਰਵਾਈ ਗਈ ਜੋ ਕਿ ਸੀ.ਬੀ.ਐਸ.ਈ.ਦੇ ਨਿਰਦੇਸ਼ਾਂ ਅਨੁਸਾਰ ਸੀ। ਵਿਦਿਆਰਥੀਆਂ ਨੂੰ ਕਿਤਾਬਾਂ ਵਿੱਚੋਂ ਹੀ ਪੜਨ ਤੋਂ ਬਾਅਦ ਪਾਠ ਦੇ ਅਧਾਰ ਤੇ ਉਸ ਪਾਠ ਦਾ ਸੰਦੇਸ਼ ਅਤੇ ਵਿਦਿਆਰਥੀ ਨੂੰ ਉਸ ਵਿੱਚੋਂ ਕੀ ਚੰਗਾ ਲੱਗਿਆਂ ਦੱਸਣ ਲਈ ਕਿਹਾ ਗਿਆ। ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ।
ਪੁਸਤਕ ਗਤੀਵਿਧੀ ਲਈ ਅੰਗਰੇਜ਼ੀ ਭਾਸ਼ਾ ਨੂੰ ਚੁਣਿਆ ਗਿਆ। ਇਸ ਗਤੀਵਿਧੀ ਰਾਹੀ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰਤਿਯੋਗਿਤਾ ਵਿਚ ਜਸਲੀਨ,ਚਾਹਤ,ਜਗਰੀਤ, ਹਾਰਦਿਕ ਆਦਿ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਸਕੂਲ ਦੇ ਡਾਇਰੈਕਟਰ ਗੱਜਣ ਸਿੰਘ ਥਿੰਦ ਨੇ ਵੀ ਵਿਦਿਆਰਥੀਆਂ ਨੂੰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ ਅਤੇ ਇਸ ਸਫ਼ਲ ਪ੍ਰੋਗਰਾਮ ਲਈ ਵਧਾਈ ਦਿੱਤੀ।