ਜਲੰਧਰ: ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਲਈ 14 ਦਸੰਬਰ ਤੋਂ ਨੂਰਪੁਰ ਰੋਡ ਤੋਂ ਬੈਜਨਾਥ ਪਪਰੋਲਾ ਵਿਚਕਾਰ ਦੋ ਜੋੜੀ ਰੇਲ ਗੱਡੀਆਂ ਨੂੰ ਬਹਾਲ ਕੀਤਾ ਜਾਵੇਗਾ।
ਟਰੇਨ ਨੰਬਰ 04700 ਬੈਜਨਾਥ ਪਪਰੋਲਾ ਤੋਂ ਸਵੇਰੇ 6 ਵਜੇ ਚੱਲੇਗੀ ਅਤੇ ਦੁਪਹਿਰ 12 ਵਜੇ ਨੂਰਪੁਰ ਰੋਡ ਪਹੁੰਚੇਗੀ ਅਤੇ ਟਰੇਨ ਨੰਬਰ 04686 ਬੈਜਨਾਥ ਪਪਰੋਲਾ ਤੋਂ 15 ਵਜੇ ਚੱਲ ਕੇ 21:25 ਵਜੇ ਨੂਰਪੁਰ ਰੋਡ ਪਹੁੰਚੇਗੀ।ਟਰੇਨ ਨੰਬਰ 04699 ਸਵੇਰੇ 6 ਵਜੇ ਨੂਰਪੁਰ ਰੋਡ ਤੋਂ ਚੱਲ ਕੇ ਦੁਪਹਿਰ 12 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ ਅਤੇ ਟਰੇਨ ਨੰਬਰ 04685 ਨੂਰਪੁਰ ਰੋਡ ਤੋਂ 14.30 ਵਜੇ ਚੱਲ ਕੇ 20.20 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ।
ਇਹ ਰੇਲ ਗੱਡੀਆਂ ਮਾਝੇਰਾ ਹਿਮਾਚਲ ਪ੍ਰਦੇਸ਼, ਪੰਚਰੁਖੀ, ਪੱਟੀ ਰਾਜਪੁਰਾ, ਪਾਲਮਪੁਰ ਹਿਮਾਚਲ, ਸੁਲਾਹ ਹਿਮਾਚਲ, ਪਰੌਰ, ਚਾਮੁੰਡਾ ਮਾਰਗ, ਨਗਰੋਟਾ, ਸਮਲੋਟੀ, ਕਾਂਗੜਾ ਮੰਦਰ, ਕਾਂਗੜਾ, ਕੋਪਰ ਲੁਹਾਰ, ਜਵਾਲਾਮੁਖੀ ਰੋਡ, ਤ੍ਰਿਪਾਲ ਹਾਲਟ, ਲੁਨਸੂ, ਗੁਲੇਰ, ਨੰਦਪੁਰ ਭਟੌਲੀ, ਬੜਿਆਲ ਤੋਂ ਹੋ ਕੇ ਚੱਲਦੀਆਂ ਹਨ। ਹਿਮਾਚਲ,ਇਹ ਦੋਵੇਂ ਦਿਸ਼ਾਵਾਂ ਵਿੱਚ ਨਗਰੋਟਾ ਸੂਰੀਆਂ, ਮੇਘਰਾਜ ਪੁਰਾ, ਹਰਸਰ ਦੇਹੜੀ, ਜਵਾਂਵਾਲਾ ਸ਼ਹਿਰ, ਭਰਮਾਦ, ਵਲੇ ਦਾ ਪੀਰ ਲਦਾਠ ਅਤੇ ਤਲਦਾ ਸਟੇਸ਼ਨਾਂ ‘ਤੇ ਰੁਕੇਗੀ।