Connect with us

ਅਪਰਾਧ

ਫ਼ੈਸਲੇ ਦੀ ਰਕਮ ਦੇਣ ਲਈ ਮੁਟਿਆਰ ਨੂੰ ਬੁਲਾ ਕੇ ਕੀਤਾ ਜਬਰ ਜਨਾਹ , ਮੁਲਜ਼ਮ ਖਿਲਾਫ਼ ਕੇਸ ਦਰਜ

Published

on

Rape case filed against the accused by calling the girl to pay the verdict amount

ਲੁਧਿਆਣਾ : ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ 22 ਵਰ੍ਹਿਆਂ ਦੀ ਮੁਟਿਆਰ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ਼ ਜਬਰ ਜ਼ਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ । ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀਡ਼ਤ ਲੜਕੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਲਜ਼ਮ ਨਾਲ ਉਸਦੀ ਦੋਸਤੀ ਹੋਈ ਸੀ । ਵਿਆਹ ਦਾ ਝਾਂਸਾ ਦੇ ਕੇ ਉਹ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਲੱਗ ਪਿਆ । ਕੁਝ ਸਮੇਂ ਬਾਅਦ ਉਹ ਵਿਆਹ ਕਰਵਾਉਣ ਤੋਂ ਸਾਫ ਮੁੱਕਰ ਗਿਆ ।

ਇਸ ਸਬੰਧੀ ਨੌਜਵਾਨ ਨੇ ਲੜਕੀ ਨਾਲ 4 ਲੱਖ ਰੁਪਏ ਵਿੱਚ ਫ਼ੈਸਲਾ ਕਰ ਲਿਆ। ਮੁਲਜ਼ਮ ਨੇ ਲੜਕੀ ਨੂੰ 30 ਹਜ਼ਾਰ ਰੁਪਏ ਦੇਣ ਲਈ ਬੁਲਾਇਆ ,ਜਿੱਥੋਂ ਉਹ ਉਸ ਨੂੰ ਰਕਮ ਦੇਣ ਦੀ ਗੱਲ ਆਖ ਕੇ ਹੋਟਲ ਵਿੱਚ ਲੈ ਗਿਆ । ਹੋਟਲ ਦੇ ਕਮਰੇ ਵਿੱਚ ਲਿਜਾ ਕੇ ਮੁਲਜ਼ਮ ਨੇ ਲੜਕੀ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਸਰੀਰਕ ਸੰਬੰਧ ਬਣਾਏ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਧਰ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ 2 ਦੇ ਏਐਸਆਈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ‘ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Facebook Comments

Trending