ਪੰਜਾਬੀ
ਆਲੀਆ ਨਾਲ ਰਿਸ਼ਤੇ ‘ਤੇ ਬੋਲੇ ਰਣਬੀਰ ਕਪੂਰ, ਕਿਹਾ-‘ਨਹੀਂ ਹਾਂ ਇਕ ਚੰਗਾ ਪਤੀ’
Published
2 years agoon

ਅਦਾਕਾਰਾ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਪ੍ਰਸ਼ੰਸਕ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਰਣਬੀਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕਰਦੇ ਹਨ। ਆਲੀਆ ਨਾਲ ਵਿਆਹ ਤੋਂ ਬਾਅਦ ਕਾਫ਼ੀ ਸਮੇਂ ਤੱਕ ਅਦਾਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਹੁਣ ਰਣਬੀਰ ਹੌਲੀ-ਹੌਲੀ ਆਪਣੇ ਵਿਆਹ ਅਤੇ ਬੱਚੇ ਨੂੰ ਲੈ ਕੇ ਗੱਲ ਕਰਨ ਲੱਗੇ ਹਨ। ਹਾਲ ਹੀ ‘ਚ ਰਣਬੀਰ ਨੇ ਆਲੀਆ ਦੇ ਨਾਲ ਆਪਣੇ ਵਿਆਹ ਨੂੰ ਲੈ ਕੇ ਗੱਲ ਕੀਤੀ ਹੈ।
ਰਣਬੀਰ ਕਪੂਰ ਨੇ ਕਿਹਾ ਕਿ ‘ਉਹ ਮਹਿਸੂਸ ਕਰਦੇ ਹਨ ਕਿ ਉਹ ਬਿਹਤਰ ਕਰ ਰਹੇ ਹਨ, ਪਰ ਜੀਵਨ ਅਜਿਹਾ ਹੈ ਕਿ ਇਹ ਕਦੇ ਵੀ ਪਰਫੈਕਟ ਨਹੀਂ ਹੋਣ ਵਾਲਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਗ੍ਰੇਟ ਬੇਟਾ, ਇਕ ਗ੍ਰੇਟ ਪਤੀ ਜਾਂ ਇਕ ਭਰਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੋਲ ਬਿਹਤਰ ਬਣਨ ਦੀ ਇੱਛਾ ਹੈ ਅਤੇ ਇਹ ਗੱਲ ਜਾਣਦੇ ਹਨ ਇਹ ਹੋਰ ਵੀ ਚੰਗਾ ਹੈ। ਇਹ ਸਹੀ ਰਸਤੇ ‘ਤੇ ਹਨ। ਭਾਵ ਰਣਬੀਰ ਖ਼ੁਦ ਨੂੰ ਇਕ ਬਿਹਤਰ ਪਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਨੇ 14 ਅਪ੍ਰੈਲ 2022 ਨੂੰ ਆਪਣੇ ਮੁੰਬਈ ਦੇ ਘਰ ਵਾਸਤੂ ‘ਚ ਇਕ ਪ੍ਰਾਈਵੇਟ ਵੈਡਿੰਗ ਕੀਤੀ ਸੀ। ਵਿਆਹ ਦੇ ਇਕ ਮਹੀਨੇ ਬਾਅਦ ਹੀ ਆਲੀਆ ਅਤੇ ਰਣਬੀਰ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖ਼ਬਰ ਸਾਂਝੀ ਕੀਤੀ ਸੀ। ਹੁਣ ਇਹ ਦੋਵੇਂ ਇਕ ਧੀ ਦੇ ਮਾਤਾ-ਪਿਤਾ ਹਨ।
You may like
-
ਕਾਲ ਗਰਲ ਨੂੰ ਬੁਲਾਇਆ ਘਰ, ਬਣਾਇਆ ਸਬੰਧ, ਫਿਰ ਕਰਤਾ ਇਹ ਕਾਂਡ
-
ਔਰਤ ਦਾ ਸ਼ਰਮਨਾਕ ਕਾਰਾ, ਪਤੀ ਨਾਲ ਮਿਲ ਕੇ ਨੌਜਵਾਨ ਨਾਲ ਬਣਾਏ ਸਬੰਧ ਤੇ ਫਿਰ…
-
ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਚੰਨੀ, ਦੱਸਿਆ ਜਲੰਧਰ ਨਾਲ ਕੀ ਹਨ ਸਬੰਧ
-
ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ….
-
ਪੰਜਾਬ ਦੇ AG ਵਿਨੋਦ ਘਈ ਨੇ ਦਿੱਤਾ ਅਸਤੀਫਾ, ਅਕਸ਼ੇ ਭਾਨ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
-
ਪਤਨੀ ਆਲੀਆ ਦਾ ਹੱਥ ਫੜ ਅਨੰਤ ਅੰਬਾਨੀ-ਰਾਧਿਕਾ ਦੀ ਮੰਗਣੀ ‘ਚ ਪਹੁੰਚੇ ਰਣਬੀਰ