ਕਿਸ਼ਮਿਸ਼ ਨੂੰ ਸੁੱਕੇ ਮੇਵਿਆਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਭਿਓਂਕੇ ਖਾਂਦੇ ਹਨ ਕੁਝ ਇਸ ਤਰ੍ਹਾਂ ਹੀ ਖਾਂਦੇ ਹਨ। ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਸੌਗੀ ਦਾ ਪਾਣੀ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਦਿੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਇਸ ਦਾ ਸੇਵਨ ਕਿਵੇਂ ਕਰ ਸਕਦੇ ਹੋ…
ਸੌਗੀ ਦਾ ਪਾਣੀ : ਸੌਗੀ ਦਾ ਪਾਣੀ ਬਣਾਉਣ ਲਈ ਪਹਿਲਾਂ 2 ਕੱਪ ਪਾਣੀ ਨੂੰ ਉਬਾਲ ਲਓ। ਇਸ ਤੋਂ ਬਾਅਦ ਇਸ ‘ਚ 150 ਗ੍ਰਾਮ ਕਿਸ਼ਮਿਸ਼ ਪਾ ਦਿਓ ਅਤੇ ਗੈਸ ਬੰਦ ਕਰ ਦਿਓ। ਇਸ ਪਾਣੀ ਨੂੰ ਰਾਤ ਭਰ ਇਸ ਤਰ੍ਹਾਂ ਛੱਡ ਦਿਓ ਅਤੇ ਅਗਲੀ ਸਵੇਰ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਦਿਨ ‘ਚ ਸੌਗੀ ਦਾ ਪਾਣੀ ਬਣਾ ਰਹੇ ਹੋ ਤਾਂ ਇਸ ਨੂੰ 5-6 ਘੰਟੇ ਲਈ ਛੱਡ ਦਿਓ ਅਤੇ ਫਿਰ ਇਸ ਦਾ ਸੇਵਨ ਕਰੋ।
ਸੌਗੀ ਦਾ ਪਾਣੀ ਪੀਣ ਦੇ ਫਾਇਦੇ-
ਐਸਿਡਿਟੀ ਕਰੇ ਦੂਰ : ਪੇਟ ਦੀਆਂ ਸਮੱਸਿਆਵਾਂ ਲਈ ਵੀ ਸੌਗੀ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਇਸ ‘ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਪੇਟ ‘ਚੋਂ ਬੈਕਟੀਰੀਆ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ।
ਇਮਿਊਨਿਟੀ ‘ਚ ਕਰੇ ਵਾਧਾ : ਸੌਗੀ ਦੇ ਪਾਣੀ ‘ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦਾ ਪਾਣੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਕੱਢੇ : ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਤੁਸੀਂ ਆਪਣੇ ਸਰੀਰ ਨੂੰ ਡੀਟੌਕਸ ਕਰਨ ਲਈ ਹਫ਼ਤੇ ‘ਚ ਇੱਕ ਵਾਰ ਇਸ ਡਰਿੰਕ ਦਾ ਸੇਵਨ ਕਰ ਸਕਦੇ ਹੋ। ਇਹ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇਨਸੌਮਨੀਆ ਦਾ ਇਲਾਜ : ਤਣਾਅ ਭਰੀ ਜ਼ਿੰਦਗੀ ‘ਚ ਬਹੁਤ ਸਾਰੇ ਲੋਕ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਸੀਂ ਸੌਗੀ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਮੇਲਾਟੋਨਿਨ ਚੰਗੀ ਨੀਂਦ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਭਾਰ ਘੱਟ ਕਰੇ : ਸੌਗੀ ਦਾ ਪਾਣੀ ਤੁਹਾਡੇ ਸਰੀਰ ‘ਚੋਂ ਐਕਸਟ੍ਰਾ ਕੈਲੋਰੀ ਅਤੇ ਫੈਟ ਨੂੰ ਪਿਘਲਾਉਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਨੈਚੂਰਲ ਸ਼ੂਗਰ ਅਤੇ ਗਲੂਕੋਜ਼ ਤੁਹਾਡੇ ਸਰੀਰ ਨੂੰ ਐਨਰਜ਼ੀ ਦੇਣ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ ਅਤੇ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਨਹੀਂ ਕਰੋਗੇ।