Connect with us

ਪੰਜਾਬ ਨਿਊਜ਼

ਹੋਲੀ ਦੇ ਮੱਦੇਨਜ਼ਰ ਰੇਲਵੇ ਵਲੋਂ ਸਪੈਸ਼ਲ ਗੱਡੀਆਂ ਚਲਾਉਣ ਦਾ ਫ਼ੈਸਲਾ

Published

on

Railways to run special trains in view of Holi

ਲੁਧਿਆਣਾ : ਹੋਲੀ ਦੇ ਮੱਦੇਨਜ਼ਰ ਰੇਲਵੇ ਪ੍ਰਸ਼ਾਸਨ ਵਲੋਂ 18 ਸਪੈਸ਼ਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੋਲੀ ਕਾਰਨ ਵੱਖ ਵੱਖ ਸੂਬਿਆਂ ਨੂੰ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਜਿਆਦਾ ਹੈ, ਜਿਸ ਕਾਰਨ ਕਈ ਗੱਡੀਆਂ ‘ਚ ਬੁਕਿੰਗ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਰੇਲਵੇ ਵਲੋਂ ਇਸ ਸਥਿਤੀ ਨਾਲ ਨਿਪਟਣ ਲਈ 18 ਸਪੈਸ਼ਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਰੇਲ ਗੱਡੀਆਂ 10 ਮਾਰਚ ਤੋਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਗੱਡੀਆਂ ਵਿਚ ਚੰਡੀਗੜ੍ਹ-ਗੋਰਖਪੁਰ-ਚੰਡੀਗੜ੍ਹ, ਦਿੱਲੀ-ਪਟਨਾ-ਦਿੱਲੀ ਏ.ਸੀ. ਸਪੈਸ਼ਲ, ਅੰਮਿ੍ਤਸਰ-ਪਟਨਾ- ਅੰਮਿ੍ਤਸਰ ਏ.ਸੀ. ਸਪੈਸ਼ਲ, ਅੰਮਿ੍ਤਸਰ ਏ.ਸੀ. ਸਪੈਸ਼ਲ, ਦਿੱਲੀ-ਬਰੌਨੀ-ਦਿੱਲੀ ਸਪੈਸ਼ਲ, ਆਨੰਦ ਵਿਹਾਰ- ਊਧਮਪੁਰ-ਆਨੰਦ ਵਿਹਾਰ, ਕੱਟੜਾ-ਨਵੀਂ ਦਿੱਲੀ-ਕਟੜਾ ਸਪੈਸ਼ਲ, ਬਠਿੰਡਾ-ਬਨਾਰਸ-ਬਠਿੰਡਾ ਸਪੈਸ਼ਲ ਤੇ ਆਨੰਦ ਵਿਹਾਰ-ਬਨਾਰਸ-ਆਨੰਦ ਵਿਹਾਰ ਸ਼ਾਮਿਲ ਹਨ। ਇਹ ਗੱਡੀਆਂ 23 ਮਾਰਚ ਤੱਕ ਚਲਾਈਆਂ ਜਾਣਗੀਆਂ।

Facebook Comments

Trending