ਇੰਡੀਆ ਨਿਊਜ਼
ਬਿਨ੍ਹਾਂ ਮਾਸਕ ਯਾਤਰੀਆਂ ’ਤੇ ਰੇਲਵੇ ਦੀ ਕਾਰਵਾਈ, ਇਕ ਮਹੀਨੇ ’ਚ 176 ਲੋਕਾਂ ਤੋਂ ਵਸੂਲਿਆ ਮੋਟਾ ਜੁਰਮਾਨਾ
Published
3 years agoon

ਚੰਡੀਗੜ੍ਹ : ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਨੇ ਦਸੰਬਰ 2021 ਵਿੱਚ ਚੰਡੀਗੜ੍ਹ ਸਮੇਤ ਡਿਵੀਜ਼ਨ ਦੇ ਅਧੀਨ ਰੇਲਵੇ ਸਟੇਸ਼ਨਾਂ ਤੋਂ 94,645 ਬਿਨਾਂ ਟਿਕਟ ਵਾਲੇ (ਅਣਅਧਿਕਾਰਤ) ਯਾਤਰੀਆਂ ਤੋਂ ਕੁੱਲ 5,52,27,274 ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਇਸ ਦੇ ਨਾਲ ਹੀ ਹੋਰ 1353 ਮਾਮਲਿਆਂ ਵਿੱਚ 5,47,137 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।
ਡਿਵੀਜ਼ਨਲ ਰੇਲਵੇ ਮੈਨੇਜਰ ਗੁਰਿੰਦਰ ਮੋਹਨ ਸਿੰਘ ਨੇ ਟਿਕਟ ਚੈਕਿੰਗ ਸਕੁਐਡ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਟਿਕਟ ਚੈਕਿੰਗ ਮਾਲੀਏ ਵਿੱਚ ਟਰੈਵਲਿੰਗ ਟਿਕਟ ਐਗਜ਼ਾਮੀਨਰਜ਼ (ਟੀ.ਟੀ.ਈ.) ਦੁਆਰਾ ਟਿਕਟਾਂ ਨੂੰ ਉੱਚ ਸ਼੍ਰੇਣੀਆਂ ਵਿੱਚ ਤਬਦੀਲ ਕਰਨ ਅਤੇ ਰਿਜ਼ਰਵਡ ਕੋਚਾਂ ਵਿੱਚ ਯਾਤਰਾ ਟਿਕਟਾਂ ਦੇ ਵਿਸਥਾਰ ਲਈ ਇਕੱਠੀ ਕੀਤੀ ਗਈ ਫੀਸ ਸ਼ਾਮਿਲ ਹੈ।
ਇਨ੍ਹਾਂ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਬਿਨਾਂ ਮਾਸਕ ਵਾਲੇ 176 ਯਾਤਰੀਆਂ ਤੋਂ 35,650 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਲਈ ਡਵੀਜ਼ਨ ਦੇ ਸਾਰੇ ਮੁੱਖ ਸਟੇਸ਼ਨਾਂ ‘ਤੇ ਨਿਯਮਿਤ ਤੌਰ ‘ਤੇ ਚੈਕਿੰਗ ਕੀਤੀ ਗਈ ਅਤੇ 178 ਯਾਤਰੀਆਂ ਨੂੰ ਐਂਟੀ ਲਿਟਰਿੰਗ ਐਕਟ ਤਹਿਤ ਕਾਬੂ ਕਰਕੇ ਉਨ੍ਹਾਂ ਪਾਸੋਂ 43,950 ਰੁਪਏ ਬਰਾਮਦ ਕੀਤੇ ਗਏ ਹਨ।
ਸਟੇਸ਼ਨਾਂ ਅਤੇ ਰੇਲ ਗੱਡੀਆਂ ‘ਤੇ ਟਿਕਟ ਚੈਕਿੰਗ ਸਟਾਫ਼ ਤੋਂ ਇਲਾਵਾ ਵੱਖ-ਵੱਖ ਸੈਕਸ਼ਨਾਂ ‘ਚ ਰੋਜ਼ਾਨਾ ਚੈਕਿੰਗ ਲਈ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਅਤੇ ਚੈਕਿੰਗ ਦੌਰਾਨ 67 ਯਾਤਰੀ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਦੇ ਫੜੇ ਗਏ ਜਿਨ੍ਹਾਂ ‘ਤੇ 13,400 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਹਰੀ ਮੋਹਨ ਨੇ ਦੱਸਿਆ ਕਿ ਅੰਬਾਲਾ ਡਿਵੀਜ਼ਨ ਨੇ ਅਪ੍ਰੈਲ 2021 ਤੋਂ ਦਸੰਬਰ 2021 ਤੱਕ ਕੁੱਲ 32.09 ਕਰੋੜ ਰੁਪਏ ਜੁਰਮਾਨੇ ਵਜੋਂ ਕਮਾਏ ਹਨ। ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਅੰਬਾਲਾ ਡਿਵੀਜ਼ਨ ਯਾਤਰੀਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
You may like
-
ਕ੍ਰਿਪਾ ਧਿਆਨ ਦਿਓ! ਭਾਰਤੀ ਰੇਲਵੇ ਦਾ ਵੱਡਾ ਫੈਸਲਾ, ਰੇਲ ਟਿਕਟ ਸਬੰਧੀ ਨਵੇਂ ਨਿਯਮ ਜਾਰੀ
-
ਵਿਸ਼ਾਖਾਪਟਨਮ ‘ਚ ਬਣੇਗਾ ਭਾਰਤੀ ਰੇਲਵੇ ਦਾ 18ਵਾਂ ਜ਼ੋਨ ਦਫ਼ਤਰ, ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ
-
ਲੁਧਿਆਣਾ ਨੇੜੇ ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ
-
ਪੰਜਾਬ-ਹਰਿਆਣਾ ‘ਚ 100 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ, 51 ਰੱਦ, ਕਈ ਡਾਇਵਰਟ
-
ਕੀ ਤੁਸੀਂ ਜਾਣਦੇ ਹੋ ਦੇਸ਼ ਦਾ ਇਹ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ? ਸਹੂਲਤਾਂ ਦੇਖ ਕੇ ਭੁੱਲ ਜਾਓਗੇ ਏਅਰਪੋਰਟ
-
ਫਿਰੋਜ਼ਪੁਰ ਡਵੀਜ਼ਨ ਨੇ ਚਲਾਈਆਂ 13 ਸਪੈਸ਼ਲ ਸਮਰ ਟ੍ਰੇਨਾਂ, ਵਧਦੀ ਭੀੜ ਨੂੰ ਦੇਖ ਲਿਆ ਫੈਸਲਾ