ਲੁਧਿਆਣਾ : ਜ਼ਿਲ੍ਹਾ ਸਿਹਤ ਅਫਸਰ ਡਾ. ਹਰਪ੍ਰੀਤ ਸਿੰਘ ਵੱਲੋਂ ਅੱਜ ਤੜਕਸਾਰ ਇਕ ਸਕੈਨਿੰਗ ਸੈਂਟਰ ਤੇ ਛਾਪੇਮਾਰੀ ਕੀਤੀ ਗਈ ਮੌਕੇ ਤੇ ਸਕੈਨਿੰਗ ਮਸ਼ੀਨ ਨੂੰ ਜ਼ਬਤ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਸਵੇਰੇ ਮੇਰੀ ਟੀਮ ਵੱਲੋਂ ਰਿਸ਼ੀ ਨਗਰ ਨੇਡ਼ੇ ਇਨਕਮ ਟੈਕਸ ਕਲੋਨੀ ਕੋਠੀ ਨੰਬਰ 153 ਵਿਚ ਅੱਜ ਤੜਕਸਾਰ ਛਾਪੇਮਾਰੀ ਕਰਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਜ਼ਬਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਹਿਲੀ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਸਿਰਫ ਲੁਧਿਆਣਾ ਦੇ ਸਿਹਤ ਅਫਸਰ ਦੀ ਟੀਮ ਨੇ ਛਾਪੇਮਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਲੁਧਿਆਣਾ ਵਿਚ ਅਨੇਕਾਂ ਵਾਰ ਭਰੂਣ ਟੈਸਟ ਕਰਨ ਦੇ ਇਵਜ਼ ਵਜੋਂ ਚਲਾਈਆਂ ਜਾਂਦੇ ਚਲਾਏ ਜਾਂਦੇ ਸਕੈਨਿੰਗ ਸੈਂਟਰਾਂ ਤੇ ਛਾਪੇਮਾਰੀ ਕਰਨ ਲਈ ਬਾਹਰਲੇ ਸੂਬਿਆਂ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਸਨ।