ਲੁਧਿਆਣਾ : ਸਮਾਰਟ ਸਿਟੀ ਯੋਜਨਾ ਤਹਿਤ ਨਗਰ ਨਿਗਮ ਪ੍ਰਸ਼ਾਸਨ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪੱਖੋਵਾਲ ਰੋਡ ‘ਤੇ ਬਣਾਏ ਜਾ ਰਹੇ ਰੇਲਵੇ ਓਵਰਬਿ੍ੱਜ ਅਤੇ ਰੇਲਵੇ ਅੰਡਰਬਿੱ੍ਰਜ ਦੀ ਗੁਣਵੱਤਾ ‘ਤੇ ਸਵਾਲ ਚੁੱਕਦੇ ਹੋਏ ਕੌਂਸਲ ਆਫ਼ ਇੰਜੀਨੀਅਰਜ਼ ਐਸੋਸੀਏਸ਼ਨ ਲੁਧਿਆਣਾ ਨੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਅਤੇ ਥਰਡ ਪਾਰਟੀ ਆਡਿਟ ਕਰਵਾਉਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਮੈਂਬਰਾਂ ਇਕਬਾਲ ਸਿੰਘ, ਕਪਿਲ ਅਰੋੜਾ, ਮੋਹਿਤ ਜੈਨ, ਕੁਲਵੰਤ ਸਿੰਘ ਰਾਏ, ਆਰਕੀਟੈਕਟ ਨਿਰੰਜਨ ਕੁਮਾਰ, ਗਗਨੀਸ਼ ਸਿੰਘ ਖੁਰਾਣਾ, ਹਰਦੀਪ ਸਿੰਘ ਤੁੰਗ ਨੇ ਦੱਸਿਆ ਕਿ ਰੇਲਵੇ ਓਵਰਬਿ੍ੱਜ ਅਤੇ ਅੰਡਰਬਿ੍ੱਜ ਪ੍ਰਾਜੈਕਟ ‘ਚ ਕਈ ਖਾਮੀਆਂ ਹਨ ਜੋ ਪ੍ਰਾਜੈਕਟ ਸ਼ੁਰੂ ਹੋਣ ‘ਤੇ ਹੀ ਅਧਿਕਾਰੀਆਂ ਨੂੰ ਠੀਕ ਕਰਵਾਉਣੀਆਂ ਚਾਹੀਦੀਆਂ ਸਨ।
ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਪੂਰਾ ਹੋਣ ‘ਤੇ ਲੋਕਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਨਿਰਵਿਘਨ ਜਾਣ ਲਈ ਸਿਰਫ਼ ਰਸਤਾ ਮਿਲੇਗਾ ਜਦਕਿ ਪ੍ਰਾਜੈਕਟ ‘ਚ ਕਈ ਖਾਮੀਆਂ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਵਿਕਸਤ ਕਰਨ ਦੇ ਪ੍ਰਾਜੈਕਟ ਵਿਚ ਵੀ ਕਈ ਖਾਮੀਆਂ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਐਸੋਸੀਏਸ਼ਨ ਵਲੋਂ ਇਹ ਮੁੱਦਾ ਉਠਾਇਆ ਗਿਆ ਤਾਂ ਅਧਿਕਾਰੀਆਂ ਦੇ ਠੇਕੇਦਾਰ ‘ਤੇ ਦਬਾਅ ਬਣਾ ਕੇ ਟੁੱਟੀਆਂ ਟਾਇਲਾਂ ਪੁੱਟ ਕੇ ਨਵੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਸੰਬੰਧੀ ਸੰਪਰਕ ਕਰਨ ‘ਤੇ ਬੀ. ਐਂਡ ਆਰ. ਸ਼ਾਖਾ ਦੇ ਨਿਗਰਾਨ ਇੰਜੀਨੀਅਰ ਰਾਹੁਲ ਗਗਨੇਜਾ ਨੇ ਦੱਸਿਆ ਕਿ ਪ੍ਰਾਜੈਕਟ ਡੀ. ਪੀ. ਆਰ. ਅਨੁਸਾਰ ਹੀ ਤਿਆਰ ਕੀਤਾ ਜਾ ਰਿਹਾ ਹੈ।