ਲੁਧਿਆਣਾ: ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਪੰਜਾਬ ਦੇ ਬਜਟ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਬਜਟ ਵਿੱਚ ਉਦਯੋਗਾਂ ਲਈ ਬਿਲਕੁਲ ਵੀ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਰੋਕਣ ਲਈ ਲੌਕਡਾਊਨ ਕਾਰਨ ਉਦਯੋਗ ਨੂੰ ਭਾਰੀ ਸੱਟ ਵੱਜੀ ਹੈ, ਜਿਸ ਤੋਂ ਬਾਅਦ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਉਦਯੋਗ ਆਪਣੇ ਬਚਾਅ ਲਈ ਸੰਘਰਸ਼ ਕਰ ਰਿਹਾ ਹੈ ਅਤੇ ਸਰਕਾਰ ਤੋਂ ਕੁਝ ਰਾਹਤ ਪੈਕੇਜ ਦੀ ਉਮੀਦ ਕਰ ਰਿਹਾ ਹੈ, ਪਰ ਪੂਰੀ ਤਰ੍ਹਾਂ ਨਿਰਾਸ਼ ਹੋਇਆ ਹੈ ਇਸ ਬੱਜਟ ਵਿੱਚ ਇੰਡਸਟਰੀ ਲਈ ਕੁਝ ਵੀ ਨਹੀਂ ਹੈ।
ਸ਼੍ਰੀ ਰਾਜੀਵ ਜੈਨ ਜਨਰਲ ਸਕੱਤਰ ਫਿਕੋ ਨੇ ਕਿਹਾ ਕਿ ਸਾਈਕਲ ਉਦਯੋਗ ਪੰਜਾਬ ਦੀ ਮਾਂ ਉਦਯੋਗ ਹੈ, ਜੋ ਭਾਰਤ ਨੂੰ ਵਿਸ਼ਵ ਵਿੱਚ ਸਾਈਕਲਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣਾਉਂਦਾ ਹੈ, ਸਾਈਕਲ ਉਦਯੋਗ ਨੂੰ ਤਕਨੀਕੀ ਅਪਗ੍ਰੇਡੇਸ਼ਨ ਦੀ ਲੋੜ ਹੈ ਅਤੇ ਇਸ ਲਈ ਪੈਕੇਜ ਦੀ ਮੰਗ ਕੀਤੀ ਜਾ ਰਹੀ ਸੀ, ਪਰ ਉਦਯੋਗ ਨਿਰਾਸ਼ਾ ਹੋਇਆ ।