ਪੰਜਾਬੀ
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ
Published
2 years agoon

ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਤਾਨੀਆ ‘ਗੋਡੇ ਗੋਡੇ ਚਾਅ’ ਫਿਲਮ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਤਾਨੀਆ ਨਿੱਕੋ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਉਸ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ। ਹੁਣ ਅਦਾਕਾਰਾ ਤਾਨੀਆ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਦਰਅਸਲ, ਤਾਨੀਆ ਨੇ ਆਪਣੀਆਂ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ‘ਚ ਤਾਨੀਆ ਦੁਲਹਨ ਦੇ ਲਿਬਾਸ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤਾਨੀਆ ਨੇ ਆਪਣੀ ਖੂਬਸੂਰਤੀ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਤਾਨੀਆ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਤਾਨੀਆ ਇਨ੍ਹਾਂ ਤਸਵੀਰਾਂ ‘ਚ ਦੁਲਹਨ ਦੇ ਲਾਲ ਜੋੜੇ ‘ਚ ਨਜ਼ਰ ਆ ਰਹੀ ਹੈ। ਉਸ ਨੇ ਹੈਵੀ ਮੇਕਅਪ, ਹੈਵੀ ਜਿਊਲਰੀ ਤੇ ਖੁੱਲ੍ਹੇ ਵਾਲਾਂ ਦੇ ਨਾਲ ਆਪਣੀ ਇਸ ਲੁੱਕ ਨੂੰ ਪੂਰਾ ਕੀਤਾ ਹੈ। ਤਾਨੀਆ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਹ ਪਹਿਲੀ ਵਾਰ 2018 ‘ਚ ‘ਕਿਸਮਤ’ ਫਿਲਮ ‘ਚ ਨਜ਼ਰ ਆਈ ਸੀ। ਉਸ ਨੇ ਇਸ ਫਿਲਮ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਬਹੁਤ ਥੋੜੇ ਸਮੇਂ ‘ਚ ਤਾਨੀਆ ਪੰਜਾਬੀ ਇੰਡਸਟਰੀ ‘ਚ ਵੱਡਾ ਨਾਮ ਬਣ ਕੇ ਉੱਭਰੀ ਹੈ।
ਇਹ ਵੀ ਦੱਸ ਦਈਏ ਕਿ ਹਾਲ ਹੀ ‘ਚ ਤਾਨੀਆ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਈ ਸੀ। ਫਿਲਮ ‘ਚ ਉਸ ਨੇ ਸੋਨਮ ਬਾਜਵਾ, ਗੀਤਾਜ਼ ਬਿੰਦਰੱਖੀਆ ਤੇ ਗੁਰਜਾਜ਼ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਫਿਲਮ ‘ਚ ਤਾਨੀਆ ਨਿੱਕੋ ਦੇ ਕਿਰਦਾਰ ਨੇ ਸਭ ਦਾ ਦਿਲ ਜਿੱਤ ਲਿਆ ਹੈ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਦੀ ਸਟਾਰ ਕਾਸਟ ਟੀਮ ਪਹੁੰਚੀ ਖਾਲਸਾ ਕਾਲਜ
-
ਲੁਧਿਆਣਾ ਦੇ ਖਾਲਸਾ ਕਾਲਜ ‘ਚ ਪਹੁੰਚੀ ਪੰਜਾਬੀ ਫਿਲਮ ‘ਬੂਹੇ-ਬਾਰੀਆਂ’ ਦੀ ਸਟਾਰ ਕਾਸਟ
-
‘ਮਸਤਾਨੇ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ, ਤਰਸੇਮ ਜੱਸੜ ਨੇ ਕੀਤਾ ਸਾਰਿਆਂ ਦਾ ਧੰਨਵਾਦ