Connect with us

ਪੰਜਾਬੀ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਹੋਵੇਗੀ ਭਾਜਪਾ ‘ਚ ਸ਼ਾਮਲ

Published

on

Punjab Women's Commission chairperson Manisha Gulati to join BJP

ਜਲੰਧਰ  :  ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਵੱਲੋਂ ਵੀ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਚੋਣਾਂ 2022, ਪੰਜਾਬ ਪਾਲੀਟਿਕਸ ਹੈਸ਼ ਟੈਗ ਪਾਇਆ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ ‘ਚ ਇਸ਼ਾਰਾ ਦਿੱਤਾ ਕਿ ਘੁਟਣ ਵਾਲੀ ਸਿਆਸਤ ‘ਚ ਹੁਣ ਨਵੀਂ ਸ਼ੁਰੂਆਤ ਹੋਵੇਗੀ, ਜਿਸ ‘ਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ।

ਪੰਜਾਬ ਦੀ ਸਿਆਸਤ ‘ਚ ਮਨੀਸ਼ਾ ਗੁਲਾਟੀ ਦੀ ਸ਼ਮੂਲੀਅਤ ਉਸ ਵੇਲੇ ਹੋਣ ਜਾ ਰਹੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ‘ਚ ਵੱਡੀ ਚੋਣ ਰੈਲੀ ਕੀਤੀ ਜਾਣੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਕਈ ਮਸ਼ਹੂਰ ਹਸਤੀਆਂ ਸਿਆਸਤ ‘ਚ ਸ਼ਾਮਲ ਹੋਈਆਂ ਹਨ ।

Facebook Comments

Trending