Connect with us

ਪੰਜਾਬ ਨਿਊਜ਼

ਪੰਜਾਬ ‘ਚ ਜੂਨ ‘ਚ ਔਸਤ ਨਾਲੋਂ ਜ਼ਿਆਦਾ ਪਿਆ ਮੀਂਹ, 4 ਦਿਨਾਂ ‘ਚ 30.5 ਐੱਮਐੱਸ ਬਾਰਿਸ਼

Published

on

Punjab received above average rainfall in June, 30.5 mm of rainfall in 4 days

ਲੁਧਿਆਣਾ : ਗੜਬੜ ਵਾਲੀਆਂ ਪੱਛਮੀ ਪੌਣਾਂ ਕਾਰਨ ਪੰਜਾਬ ’ਚ ਮੰਗਲਵਾਰ ਨੂੰ ਵੀ ਹਨੇਰੀ ਤੇ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਤੇ ਕਈ ਜ਼ਿਲ੍ਹਿਆਂ ’ਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋਈ ਜਿਸ ਨਾਲ ਤਾਪਮਾਨ ਕਾਫ਼ੀ ਘੱਟ ਦਰਜ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੋਮਵਾਰ ਅੱਧੀ ਰਾਤ ਪਿੱਛੋਂ ਤੋਂ ਮੰਗਲਵਾਰ ਸ਼ਾਮ ਪੰਜ ਵਜੇ ਤਕ ਪਿਛਲੇ 24 ਘੰਟਿਆਂ ਦੌਰਾਨ ਚੰਡੀਗਡ਼੍ਹ ’ਚ 41 ਮਿਲੀਮੀਟਰ ਬਾਰਿਸ਼ ਹੋਈ ਜਦਕਿ ਤਾਪਮਾਨ 33 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਗੁਰਦਾਸਪੁਰ ’ਚ 58.4 ਐੱਮਐੱਮ, ਲੁਧਿਆਣੇ ’ਚ 5 ਐੱਮਐੱਮ, ਨਵਾਂਸ਼ਹਿਰ ’ਚ 22.6 ਐੱਮਐੱਮ, ਫ਼ਤਹਿਗਡ਼੍ਹ ਸਾਹਿਬ ’ਚ 14 ਐੱਮਐੱਮ, ਮੁਕਤਸਰ ’ਚ 20 ਐੱਮਐੱਮ, ਹੁਸ਼ਿਆਰਪੁਰ ’ਚ 16.5 ਐੱਮਐੱਮ, ਜਲੰਧਰ ’ਚ 3.5 ਐੱਮਐੱਮ ਤੇ ਕਪੂਰਥਲਾ ’ਚ 4 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਮੌਸਮ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਪੰਜਾਬ ’ਚ ਪਿਛਲੇ ਚਾਰ ਦਿਨਾਂ ’ਚ ਚੰਗੀ ਬਾਰਿਸ਼ ਹੋਈ ਹੈ ਜਿਸ ਦਾ ਝੋਨੇ ਤੇ ਮੱਕੀ ਦੇ ਨਾਲ-ਨਾਲ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਕਾਫ਼ੀ ਲਾਭ ਹੋਵੇਗਾ। ਪੰਜਾਬ ਵਿੱਚ ਆਮ ਤੌਰ ’ਤੇ ਜੂਨ ਵਿੱਚ 30.4 ਮਿਲੀਮੀਟਰ ਮੀਂਹ ਪੈਂਦਾ ਹੈ ਜਦੋਂਕਿ ਇਸ ਵਾਰ 30.5 ਮਿਲੀਮੀਟਰ ਮੀਂਹ ਪਿਆ ਹੈ।

ਬਾਰਿਸ਼ ਰੁਕ-ਰੁਕ ਦੇ ਹੋਈ ਹੈ ਇਸ ਨਾਲ ਧਰਤੀ ਹੇਠਲਾ ਵੀ ਪਾਣੀ ਰਿਚਾਰਚ ਹੋਵੇਗਾ। ਡਾ. ਸਿੰਘ ਅਨੁਸਾਰ ਬੁੱਧਵਾਰ ਨੂੰ ਉੱਤਰੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ’ਚ ਮੌਸਮ ਸਾਫ਼ ਹੋ ਜਾਵੇਗਾ। ਹਾਲਾਂਕਿ ਵਿਚ-ਵਿਚ ਬੱਦਲ ਆਉਂਦੇ ਰਹਿਣਗੇ। ਉੱਤਰੀ ਪੰਜਾਬ ’ਚ ਬਾਰਿਸ਼ ਦੇ ਆਸਾਰ ਹਨ।

Facebook Comments

Trending