ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਅੱਜ ਪੂਰੇ ਸੂਬੇ ਵਿੱਚ CASO ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਲੁਧਿਆਣਾ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸ਼ੱਕੀ ਥਾਵਾਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਆਪਰੇਸ਼ਨ CASO ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣਾ ਹੈ।
ਇਸੇ ਤਹਿਤ ਅੱਜ ਸਵੇਰੇ ਵਿਸ਼ੇਸ਼ ਡੀਜੀਪੀ ਆਈਪੀਐਸ ਗੁਰਪ੍ਰੀਤ ਕੌਰ ਦੇਵ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੇ ਨਾਲ ਡੀਸੀਪੀ ਸ਼ੁਭਮ ਅਗਰਵਾਲ, ਏਡੀਸੀਪੀ 3, ਏਡੀਸੀਪੀ ਸੈਂਟਰਲ, ਏਸੀਪੀ ਸਿਵਲ ਲਾਈਨ ਅਤੇ ਹੋਰ ਥਾਣਿਆਂ ਦੀ ਪੁਲੀਸ ਵੀ ਮੁਹਿੰਮ ਚਲਾ ਰਹੀ ਹੈ।
ਲੁਧਿਆਣਾ ਬੱਸ ਸਟੈਂਡ ਤੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਸੀਆਰਪੀਐਫ ਕਲੋਨੀ, ਦੁੱਗਰੀ ਅਤੇ ਸੂਰਜ ਨਗਰ ਸ਼ਿਮਲਾਪੁਰੀ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਵੱਲੋਂ ਹੋਰ ਥਾਵਾਂ ਦੀ ਵੀ ਨਾਕਾਬੰਦੀ ਕਰਕੇ ਤਲਾਸ਼ੀ ਲਈ ਜਾਵੇਗੀ।