ਪੰਜਾਬ ਨਿਊਜ਼
ਪੰਜਾਬ ਦੇ ਮੰਤਰੀ ਤੇ ਲੀਡਰ ਵਿਕਵਾਉਂਦੇ ਨੇ ਸਿੰਥੈਟਿਕ ਨਸ਼ਾ – ਗੁਰਨਾਮ ਚੜੂਨੀ
Published
3 years agoon

ਪਟਿਆਲਾ : ਕੌਮੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਲਕਾ ਨਾਭਾ ਦੇ ਸ਼ਹਿਰ ਭਾਦਸੋਂ ਵਿੱਖੇ ਸੰਯੁਕਤ ਸੰਘਰਸ਼ ਕਮੇਟੀ ਤੇ ਸੰਯੁਕਤ ਸਮਾਜ ਮੋਰਚਾ ਦੇ ਸਾਂਝੇ ਉਮੀਦਵਾਰ ਬਰਿੰਦਰ ਬਿੱਟੂ ਦੇ ਹੱਕ ਵਿਚ ਕਿਸਾਨਾਂ ਦੀ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 70 ਸਾਲਾਂ ਤੋਂ ਕਿਸਾਨ ਦੀਆਂ ਫਸਲਾਂ ਦੇ ਮੁੱਲ ਘੱਟ ਰਹੇ ਨੇ ਤੇ ਕਰਜਾ ਵੱਧ ਰਿਹਾ ਹੈ। ਅਜਿਹੇ ਵਿਚ ਦੇਸ਼ ਦੇ ਭ੍ਰਿਸ਼ਟ ਲੀਡਰਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਤੇ ਕਿਸਾਨਾਂ ਨੂੰ ਰਾਜ ਪ੍ਰਬੰਧ ਅਪਣੇ ਹੱਥਾਂ ਵਿੱਚ ਲੈ ਕੇ ਅਪਣੀਆਂ ਸਰਕਾਰਾਂ ਤੇ ਲੋਕ ਹਿੱਤੂ ਕਾਨੂੰਨ ਬਨਾਉਣੇ ਚਾਹੀਦੇ ਹਨ।
ਚੜੂਨੀ ਨੇ ਕਿਹਾ ਕਿ ਹਰ 7 ਸਾਲ ਵਿਚ ਕਿਸਾਨਾਂ ਦੀ ਆਮਦਨ ਦੂਜੇ ਵਰਗਾਂ ਤੋਂ ਅੱਧੀ ਰਹਿ ਜਾਂਦੀ ਹੈ। ਪੰਜਾਬ ਦੇ ਤਿੰਨ ਚਾਰ ਕਿਸਾਨ ਤੇ 28 ਬੇਰੁਜ਼ਗਾਰ ਹਰ ਰੋਜ਼ ਕਰਜ਼ੇ ਤੋਂ ਤੰਗ ਆ ਤੇ ਆਤਮ ਹੱਤਿਆ ਕਰ ਜਾਂਦੇ ਹਨ। ਅਸੀਂ ਕਰਜ਼ਾ ਲੈ ਕੇ ਦੇਸ਼ ਦੀ ਭੁੱਖਮਰੀ ਮਿਟਾਉਣ ਲਈ ਟਰੈਕਟਰ ਖਰੀਦੇ ਤੇ ਦੇਸ਼ ਦੇ ਕੇਂਦਰੀ ਪੂਲ ਵਿਚ 65-70 ਫੀਸਦੀ ਅਨਾਜ਼ ਪਹੁੰਚਾਇਆ। ਸਾਡਾ ਓਹੀ ਕਰਜ਼ਾ ਵਧ ਵਧ ਕੇ ਆਤਮ ਹੱਤਿਆ ਲਈ ਮਜਬੂਰ ਕਰਦਾ ਹੈ ਤੇ ਸਾਡੇ ਪੋਸਟਰ ਤੇ ਫੋਟੋਆਂ ਬੈਂਕਾਂ ‘ਚ ਲਗਾ ਦਿੱਤੇ ਜਾਂਦੇ ਨੇ।
ਦੂਜੇ ਪਾਸੇ ਐਗਰੀਕਲਚਰ ਤੋਂ ਦੋ ਗੁਣਾ ਪੈਸਾ ਭਾਵ ਪੰਦਰ੍ਹਾਂ ਲੱਖ ਕਰੋੜ ਕਾਰਪੋਰੇਟ ਘਰਾਣਿਆਂ ਨੇ ਮਾਰ ਲਿਆ ਜਿਸ ਨੂੰ ਵਾਪਸ ਕਰਵਾਉਣ ਦਾ ਬੈਂਕਾਂ ਕੋਲ ਕੋਈ ਕਾਨੂੰਨ ਨਹੀਂ । ਪੰਜਾਬ ‘ਚ ਨਸ਼ੇ ਦੇ ਦੈਂਤ ਦਾ ਜਨਮਦਾਤਾ ਸਿਆਸੀ ਲੋਕਾਂ ਨੂੰ ਦੱਸਦੇ ਹੋਏ ਚੜੂਨੀ ਨੇ ਕਿਹਾ ਕਿ ਸੂਬੇ ਦੇ ਮੰਤਰੀ ਤੇ ਲੀਡਰ ਹੀ ਸਿੰਥੈਟਿਕ ਨਸ਼ੇ ਵਿਕਵਾਉਂਦੇ ਹਨ । ਅਜਿਹੇ ਵਿਚ ਕਿਸਾਨਾਂ ਦਾ ਰਾਜਨੀਤਿਕ ਖੇਤਰ ਵਿਚ ਪ੍ਰਵੇਸ਼ ਜਰੂਰੀ ਹੈ।
ਪੰਜਾਬ ਦੇ 80 ਲੱਖ ਅਤੇ ਯੂਪੀ ਦੇ ਸਾਢੇ ਅੱਠ ਕਰੋੜ ਕਿਸਾਨ ਵੋਟਰ ਮਜ਼ਦੂਰਾਂ ਤੇ ਵਪਾਰੀਆਂ ਨਾਲ ਮਿਲ ਕੇ ਸੂਬਾ ਸਰਕਾਰਾਂ ਬਨਾਉਣ ਦੇ ਸਮਰੱਥ ਹਨ । ਉਨ੍ਹਾਂ ਕਿਹਾ ਕਿ ਅਸੀਂ ਹਾਰੀਏ ਜਾਂ ਜਿੱਤੀਏ ਪਰ ਲੋਕਾਂ ਲਈ ਕੰਮ ਕਰਦੇ ਰਹਿਣ ਦੀ ਗਾਰੰਟੀ ਦਿੰਦੇ ਹਾਂ।
You may like
-
ਕਿਸਾਨ ਮੋਰਚੇ ਦੇ ਹੱਕ ‘ਚ ਆਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ
-
ਕਿਸਾਨ ਮੋਰਚੇ ਤੋਂ ਦੁਖਦ ਖ਼ਬਰ, ਸ਼ੰਭੂ ਬਾਰਡਰ ‘ਤੇ ਇੱਕ ਹੋਰ ਕਿਸਾਨ ਸ਼/ਹੀਦ
-
ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਸ਼ਾਮਲ ਹੋਣ ਲਈ ਏਸੀ ਕੋਚ ’ਚ ਬੈਠੇ ਕਿਸਾਨ, ਰੋਕਣ ’ਤੇ ਟਰੈਕ ਕੀਤਾ ਜਾਮ
-
SKM ਦੇ ਸੱਦੇ ‘ਤੇ ਲਖੀਮਪੁਰ ਖੀਰੀ ਵਿਚ 75 ਘੰਟੇ ਦੇ ਧਰਨੇ ਤੇ’ ਪੰਜਾਬ ਵਿੱਚੋ ਕਿਸਾਨਾਂ ਦੇ ਵੱਡੇ ਜਥੇ ਪਾਉਣਗੇ ਚਾਲੇ
-
ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਜ਼ਿਲ੍ਹੇ ਵਿਚ 31ਜੁਲਾਈ ਰੇਲ ਰੋਕੋ ਸਫਲ ਬਣਾਉਣ ਲਈ ਕੀਤਾ ਅਹਿਦ
-
ਲਖੀਮਪੁਰ ਖੀਰੀ : ਆਸ਼ੀਸ਼ ਮਿਸ਼ਰਾ ਦੀ ਇਲਾਹਾਬਾਦ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ