Connect with us

ਪੰਜਾਬ ਨਿਊਜ਼

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਘਟਾਏ ਪੰਜਾਬ ਸਰਕਾਰ – ਸੁਖਬੀਰ ਬਾਦਲ

Published

on

Punjab Govt Reduces Petrol And Diesel Prices Immediately - Sukhbir Badal

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦਾ 10-10 ਰੁਪਏ ਭਾਅ ਘਟਾਉਣ ਦਾ ਐਲਾਨ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਖਜ਼ਾਨਾ ਭਰਿਆ ਹੈ ਤਾਂ ਕੇਂਦਰ ਦੀ ਤਰਜ਼ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣ।

ਸੁਖਬੀਰ ਬਾਦਲ ਦੁੱਗਰੀ ਦੇ ਗੁਰਦੁਆਰਾ ਸਾਹਿਬ ਵਿਖੇ 1984 ਦੇ ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਦੀ ਸਮਾਪਤੀ ਲਈ ਪੁੱਜੇ ਸਨ।ਸੁਖਬੀਰ ਨੇ ਕਿਹਾ ਕਿ 37 ਸਾਲ ਪਹਿਲਾਂ ਇਹ ਕਤਲੇਆਮ ਚੋਟੀ ਦੇ ਕਾਂਗਰਸੀ ਆਗੂਆਂ ਦੇ ਕਹਿਣ ‘ਤੇ ਹੋਇਆ ਸੀ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਬਜਾਏ ਸਨਮਾਨਿਤ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਅਜਿਹੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ, ਚਾਹੇ ਉਹ ਕਿਸੇ ਹੋਰ ਪਾਰਟੀ ਦਾ ਸਮਰਥਨ ਕਰੇ। ਉਨ੍ਹਾਂ ਸੂਬਾ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿਚ ਪੰਜਾਬੀਆਂ ਲਈ ਹਿੰਮਤ ਹੈ ਤੇ ਦਰਦ ਹੈ ਤਾਂ ਇਸ ਸਬੰਧੀ 8 ਨਵੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਨਿੰਦਾ ਮਤਾ ਲਿਆਂਦਾ ਜਾਵੇ ਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ।

ਸਰਕਾਰ ਵੱਲੋਂ ਬਾਦਲਾਂ ਦੀਆਂ ਬੱਸਾਂ ਫੜੇ ਜਾਣ ਬਾਰੇ ਸੁਖਬੀਰ ਨੇ ਸਪੱਸ਼ਟ ਕਿਹਾ ਕਿ ਇਹ ਸਿਆਸੀ ਰੰਜਿਸ਼ ਕਾਰਨ ਫੜੀਆਂ ਜਾ ਰਹੀਆਂ ਹਨ। ਉਸ ਦੀਆਂ ਬੱਸਾਂ ਦੇ ਸਾਰੇ ਕਾਗਜ਼ਾਤ ਸਹੀ ਹਨ ਤੇ ਉਹ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਿਹਾ ਹੈ। ਉਹ ਇਸ ਦੀ ਪਰਵਾਹ ਨਹੀਂ ਕਰਦੇ। ਥੋੜ੍ਹੇ ਦਿਨ ਹੋਰ ਜੋ ਕਰਨਾ ਹੈ ਕਰ ਲਓ।

Facebook Comments

Trending