ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਫਿਰ ਸਾਬਕਾ ਵਿਧਾਇਕਾ, ਸਾਬਕਾ ਐੱਮ.ਪੀ., ਸਾਬਕਾ ਪੁਲਸ ਅਫ਼ਸਰਾਂ, ਡੇਰਾ ਮੁੱਖੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਅੱਜ 28 ਮਈ ਨੂੰ ਮੁਲਾਜ਼ਮ ਆਪਣੀ ਰਿਪੋਰਟ ਕਰਨਗੇ।
ਦੱਸ ਦੇਈਏ ਕਿ ਜਿੰਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਸਮਸ਼ੇਰ ਸਿੰਘ ਦੂਲੋ, ਰੰਜੀਵ ਸ਼ੁਕਲਾ, ਹਰਮਿੰਦਰ ਸਿੰਘ ਗਿੱਲ, ਜਗਦੇਵ ਸਿੰਘ ਕਮਾਲੂ, ਕੁਲਜੀਤ ਸਿੰਘ ਨਾਗਰਾ, ਮਦਨ ਲਾਲ ਜਲਾਲਪੁਰ, ਬਲਵਿੰਦਰ ਸਿੰਘ ਲਾਡੀ, ਸਿੱਧੂ ਮੂਸੇਵਾਲਾ, ਸੁਖਦੇਵ ਸਿੰਘ ਢੀਂਡਸਾ, ਰਾਣਾ ਕੇ ਪੀ, ਗਨੀਵ ਕੌਰ ਮਜੀਠੀਆ, ਸੰਤ ਨਰਿੰਜਨ ਦਾਸ ਬੱਲਾਂ, ਡੇਰਾ ਰਾਧਾ ਸੁਆਮੀ ਬਿਆਸ, ਬਾਬਾ ਹਰਜੋਤ ਸਿੰਘ, ਕਸਮੀਰਾ ਸਿੰਘ ਤੋਂ ਸੁਰੱਖਿਆ ਵਾਪਸ ਲਈ ਗਈ ਹੈ।