Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਵਲੋਂ ਕੱਲ੍ਹ ਨੂੰ ਸੂਬੇ ਦੇ ਸਕੂਲ ਖੋਲ੍ਹਣ ਦੇ ਹੁਕਮ

Published

on

Punjab Government orders reopening of schools in the state tomorrow

ਚੰਡੀਗੜ੍ਹ : ਪੰਜਾਬ ਦੇ ਸਾਰੇ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਹੋਏ ਹਨ। 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਦਰਮਿਆਨ ਸਿੱਖਿਆ ਵਿਭਾਗ ਨੇ ਕੱਲ੍ਹ ਯਾਨੀ 21 ਜੂਨ ਨੂੰ ਸੂਬੇ ਦੇ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਹਾਲਾਂਕਿ ਬਾਕੀ ਦਿਨਾਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ ਅਤੇ ਸਕੂਲ ਸਿਰਫ 21 ਜੂਨ ਨੂੰ ਹੀ ਖੋਲ੍ਹੇ ਜਾਣਗੇ।

ਇਸ ਹੁਕਮ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਆਖਿਆ ਗਿਆ ਹੈ। ਇਸ ਦੌਰਾਨ ਹਰ ਵਿਦਿਆਰਥੀ ਦਾ ਸਕੂਲ ਪਹੁੰਚਣਾ ਲਾਜ਼ਮੀ ਹੋਵੇਗਾ। ਹਾਲਾਂਕਿ ਛੁੱਟੀਆਂ ਚੱਲ ਰਹੀਆਂ ਹਨ ਪਰ ਇਸ ਦਰਮਿਆਨ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ ਹੁਕਮਾਂ ਵਿਚ ਸਕੂਲ ਮੁੱਖੀਆਂ ਨੂੰ ਸਾਫ ਆਖਿਆ ਹੈ ਕਿ ਕੋਵਿਡ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਯੋਗ ਦਿਵਸ ਮਨਾਉਣ ਨੂੰ ਯਕੀਨੀ ਬਣਾਇਆ ਜਾਵੇ।

ਇਸ ਸੰਬੰਧ ਵਿਚ ਜਦੋਂ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਅਧਿਆਪਕ ਛੁੱਟੀਆਂ ਲੈ ਕੇ ਬਾਹਰ ਗਏ ਹੋਏ ਹਨ ਉਨ੍ਹਾਂ ਦਾ ਇਸ ਦਿਵਸ ਵਿਚ ਨਿੱਜੀ ਤੌਰ ’ਤੇ ਸ਼ਾਮਲ ਹੋਣਾ ਕਿਉਂਕਿ ਸੰਭਵ ਨਹੀਂ ਹੈ, ਇਸ ਲਈ ਉਹ ਆਨਲਾਈਨ ਹੀ ਇਹ ਸਮਾਗਮ ਮਨਾਉਣਗੇ। ਬੁਲਾਰੇ ਨੇ ਦੱਸਿਆ ਕਿ ਪੱਤਰ ਵਿਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਯੋਗ ਦਿਵਸ ਮਨਾਉਣਾ ਹੈ ਨਾ ਕਿ ਸਕੂਲ ਖੋਲ੍ਹਣੇ ਹਨ।

Facebook Comments

Trending