Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਦੇ ਅਫਸਰ ਨੂੰ ਮਿਲੀ ਸਜ਼ਾ, ਅਜੇਹੀ ਕਰਤੂਤ ਕਿ ਤੁਸੀਂ ਯਕੀਨ ਨਹੀਂ ਕਰੋਗੇ

Published

on

ਹੁਸ਼ਿਆਰਪੁਰ : ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਬੀ.ਡੀ.ਪੀ.ਓ. ਦੋਸ਼ ਸੁਖਜਿੰਦਰ ਸਿੰਘ ‘ਤੇ ਪਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਬਲਾਕ-1 ਵਿੱਚ ਤਾਇਨਾਤ ਸੀਨੀਅਰ ਸਹਾਇਕ (ਲੇਖਾ) ਸੁਖਜਿੰਦਰ ਸਿੰਘ ਨੂੰ ਬੀ.ਡੀ.ਪੀ.ਓ. ਮਾਹਿਲਪੁਰ ਦਾ ਵਾਧੂ ਚਾਰਜ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਜਾਰੀ ਪੱਤਰ ਅਨੁਸਾਰ ਸੁਖਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾ ਰਿਹਾ ਹੈ। ਮੁਅੱਤਲੀ ਦੌਰਾਨ, ਉਸ ਦਾ ਮੁੱਖ ਦਫਤਰ ਆਰ.ਡੀ.ਏ.-1 ਬ੍ਰਾਂਚ ਹੈੱਡਕੁਆਰਟਰ, ਵਿਕਾਸ ਭਵਨ, ਐੱਸ.ਏ.ਐੱਸ. ਨਗਰ ਮੁਹਾਲੀ ਵਿੱਚ ਹੋਵੇਗੀ।

ਦੱਸਿਆ ਜਾਂਦਾ ਹੈ ਕਿ ਜੈ ਗੋਪਾਲ ਧੀਮਾਨ ਵੱਲੋਂ ਉਠਾਏ ਗਏ ਇਸ ਗੰਭੀਰ ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਬੀ.ਡੀ.ਪੀ. ਓ., ਆਪਣੇ ਵਾਧੂ ਚਾਰਜ ਦੌਰਾਨ ਇਸ ਅਧਿਕਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 1 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਹੈ।ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਾਲੇ ਜੈ ਗੋਪਾਲ ਧੀਮਾਨ ਨੇ ਇਸ ਕਾਰਵਾਈ ਲਈ ਡੀ.ਸੀ. ਆਸ਼ਿਕਾ ਜੈਨ, ਰਾਜ ਦੇ ਮੁੱਖ ਸਕੱਤਰ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀ.ਬੀ.ਆਈ. ਨਹੀਂ ਤਾਂ ਅੰਦੋਲਨ ਜਾਰੀ ਰਹੇਗਾ।

Facebook Comments

Trending