Connect with us

ਪੰਜਾਬੀ

ਪੰਜਾਬ ਚੋਣਾਂ : ਡਿਜੀਟਲ ਪਲੇਟਫਾਰਮ ‘ਤੇ ਪ੍ਰਚਾਰ ਕਰਨਗੇ ਪੰਜ ਹਜ਼ਾਰ ਆਈਟੀ ਪੇਸ਼ੇਵਰ

Published

on

Punjab Elections: Five Thousand IT Professionals To Campaign On Digital Platform

ਲੁਧਿਆਣਾ :   ਚੋਣ ਕਮਿਸ਼ਨ ਵੱਲੋਂ ਲਾਈਆਂ ਪਾਬੰਦੀਆਂ ਦਰਮਿਆਨ ਸਿਆਸੀ ਪਾਰਟੀਆਂ ਤੇ ਆਗੂ ਹੁਣ ਵਰਚੁਅਲ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ। ਇਸ ਤਹਿਤ ਬਿਹਤਰੀਨ ਸਲੋਗਨ ਤੇ ਵੀਡੀਓਜ਼ ਰਾਹੀਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਸਮੇਤ ਹੋਰ ਡਿਜੀਟਲ ਪਲੇਟਫਾਰਮਾਂ ‘ਤੇ ਮਜ਼ਬੂਤ ​​ਮੌਜੂਦਗੀ ਬਣਾਉਣ ਦੀ ਕਵਾਇਦ ਚੱਲ ਰਹੀ ਹੈ।

ਸਿਆਸੀ ਪਾਰਟੀਆਂ ਇਕ ਆਈਟੀ ਟੀਮ ਤਿਆਰ ਕਰ ਰਹੀਆਂ ਹਨ, ਜਿਸ ਲਈ ਪੰਜ ਹਜ਼ਾਰ ਆਈਟੀ ਪੇਸ਼ੇਵਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਹ ਆਈਟੀ ਪੇਸ਼ੇਵਰ ਪੰਜਾਬ ਤੋਂ ਇਲਾਵਾ ਬੰਗਲੌਰ, ਚੇਨਈ ਤੇ ਨੋਇਡਾ ਦੇ ਹਨ। ਇਨ੍ਹਾਂ ਵਿੱਚੋਂ ਕੁਝ ਆਈਟੀ ਪੇਸ਼ੇਵਰ ਨੇਤਾਵਾਂ ਨਾਲ ਕੰਮ ਕਰ ਰਹੇ ਹਨ ਅਤੇ ਕੁਝ ਚੇਨਈ, ਬੈਂਗਲੁਰੂ ਤੇ ਦਿੱਲੀ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਹਨ।

ਡਿਜੀਟਲ ਪਲੇਟਫਾਰਮ ‘ਤੇ ਪ੍ਰਚਾਰ ਦੇ ਨਾਲ-ਨਾਲ ਦੂਸ਼ਣਬਾਜ਼ੀ ਦਾ ਦੌਰ ਵੀ ਚੱਲ ਰਿਹਾ ਹੈ। ਇਸ ਦੇ ਲਈ ਆਈਟੀ ਟੀਮਾਂ ਦੇ ਨਾਲ ਮੀਡੀਆ ਵਿਸ਼ਲੇਸ਼ਕ ਵੀ ਰੱਖੇ ਗਏ ਹਨ। ਮੀਡੀਆ ਵਿਸ਼ਲੇਸ਼ਕ ਦੂਸ਼ਣਬਾਜ਼ੀ ਦਾ ਅਧਿਐਨ ਕਰਨ ਤੋਂ ਬਾਅਦ ਸਮੱਗਰੀ ਤਿਆਰ ਕਰਦੇ ਹਨ, ਜਿਸ ਨੂੰ ਆਈਟੀ ਟੀਮ ਅਪਲੋਡ ਕਰਦੀ ਹੈ। ਪਾਰਟੀਆਂ ਜ਼ੂਮ ਮੀਟਿੰਗਾਂ ਅਤੇ ਲਾਈਵ ਰਾਹੀਂ ਵੋਟਰਾਂ ਨਾਲ ਗੱਲਬਾਤ ਕਰ ਰਹੀਆਂ ਹਨ।

ਇਹ ਟੀਮਾਂ ਚੋਣ ਪ੍ਰਚਾਰ ਲਈ ਪੋਸਟ ਬਣਾ ਕੇ ਅਪਲੋਡ ਕਰਨ, ਰੋਜ਼ਾਨਾ ਕਿਸੇ ਨਾ ਕਿਸੇ ਮੁੱਦੇ ‘ਤੇ ਇੰਟਰਨੈੱਟ ਮੀਡੀਆ ‘ਤੇ ਕਵਰੇਜ, ਮੌਜੂਦਾ ਵਿਧਾਇਕਾਂ ਵੱਲੋਂ ਕੀਤੇ ਗਏ ਵਿਕਾਸ ਕਾਇਦੇ ਦੇ ਵੀਡੀਓ ਡਿਜੀਟਲ ਪਲੇਟਫਾਰਮ ‘ਤੇ ਅਪਲੋਡ ਕਰਨ ਆਦਿ ਦੇ ਕੰਮ ਕਰ ਰਹੀਆਂ ਹਨ।

 

 

Facebook Comments

Trending