Connect with us

ਪੰਜਾਬੀ

ਪੰਜਾਬ ‘ਚ ਨਵੇਂ ਰੇਟ ‘ਤੇ ਟੋਲ ਵਸੂਲਣ ‘ਤੇ ਧਰਨਾ ਜਾਰੀ ਰੱਖਣ ਦਾ ਫੈਸਲਾ, ਲਾਡੋਵਾਲ ਟੋਲ ਪਲਾਜ਼ਾ ਨਹੀਂ ਖੁੱਲ੍ਹਿਆ

Published

on

Punjab decides to continue dharna on toll collection at new rates, Ladowal toll plaza not opened

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੱਲੋਂ ਟੋਲ ਦਰਾਂ ਵਿਚ ਗੈਰ-ਜ਼ਿੰਮੇਵਾਰਾਨਾ ਵਾਧਾ ਕਰਨ ਦੀ ਚਿਤਾਵਨੀ ਤੋਂ ਬਾਅਦ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਰੇਟ ਵਸੂਲਣ ਨਹੀਂ ਦਿੱਤੇ ਜਾਣਗੇ। ਲੁਧਿਆਣਾ ‘ਚ ਕਿਸਾਨ ਆਗੂ ਹਰਮੀਤ ਕਾਦੀਆਂ ਨੇ ਐਲਾਨ ਕੀਤਾ ਕਿ ਟੋਲ ਪੁਰਾਣੇ ਰੇਟ ‘ਤੇ ਚੱਲਣ ਦਿੱਤਾ ਜਾਵੇਗਾ।

ਜੇਕਰ ਨਵੇਂ ਵਧੇ ਹੋਏ ਰੇਟ ਲਾਗੂ ਹੁੰਦੇ ਹਨ ਤਾਂ ਟੋਲ ਵਸੂਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਧਰਨਾ ਵੀ ਨਹੀਂ ਚੁੱਕਣਗੇ। ਇਸੇ ਕਾਰਨ ਲਾਡੋਵਾਲ ਬਾਈਪਾਸ ਦਾ ਟੋਲ ਪਲਾਜ਼ਾ ਅਜੇ ਤਕ ਚਾਲੂ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਵਿਚ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਪੁਰਾਣੇ ਰੇਟਾਂ ’ਤੇ ਟੋਲ ਚਾਲੂ ਨਹੀਂ ਕੀਤਾ ਜਾਂਦਾ, ਉਦੋਂ ਤਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਤੇ ਲਹਿਰਾ ਬੇਗਾ ਦੇ ਟੋਲ ਪਲਾਜ਼ਿਆਂ ‘ਤੇ ਕਿਸਾਨ ਇਕੱਠੇ ਹੋਏ।

ਉਨ੍ਹਾਂ ਕਿਹਾ ਕਿ ਕਿਸਾਨ ਧਰਨਾ ਵੀ ਨਹੀਂ ਚੁੱਕਣਗੇ। ਇਸੇ ਕਾਰਨ ਲਾਡੋਵਾਲ ਬਾਈਪਾਸ ਦਾ ਟੋਲ ਪਲਾਜ਼ਾ ਅਜੇ ਤਕ ਚਾਲੂ ਨਹੀਂ ਕੀਤਾ ਗਿਆ। ਹੰਗਾਮੇ ਤੋਂ ਬਾਅਦ NHAI ਦੇ ਪ੍ਰੋਜੈਕਟ ਡਾਇਰੈਕਟਰ ਮੌਕੇ ‘ਤੇ ਪਹੁੰਚ ਗਏ ਹਨ। ਉਹ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Facebook Comments

Trending