Connect with us

ਪੰਜਾਬ ਨਿਊਜ਼

ਪੰਜਾਬ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ, ਮੁੜ ਕੁੜੀਆਂ ਨੇ ਮਾਰੀ ਬਾਜ਼ੀ, 126 ਬੱਚੇ ਫੇਲ੍ਹ

Published

on

Punjab Board announces 10th result, girls win again, 126 boys fail

ਮੁਹਾਲੀ/ ਲੁਧਿਆਣਾ : ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ਵਿਚ 97.94 ਫ਼ੀਸਦ ਬੱਚੇ ਪਾਸ ਹੋਏ ਹਨ। ਵਰਚੂਅਲ ਮੀਟਿੰਗ ਦਾ ਲਿੰਕ ਵੱਖਰੇ ਤੌਰ ‘ਤੇ ਸਬੰਧਤਾਂ ਨੂੰ ਭੇਜਿਆ ਜਾਵੇਗਾ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ indiaresults.com ‘ਤੇ ਪਰੀਖਿਆਰਥੀਆਂ ਲਈ ਉਪਲਬਧ ਹੋਵੇਗਾ।

ਇਸ ਨਤੀਜੇ ਵਿਚ ਟਾਪਰ 3 ਕੁੜੀਆਂ ਹਨ। ਪਹਿਲੇ ਨੰਬਰ ‘ਤੇ ਨੈਂਸੀ ਰਾਣਾ (ਫਿਰੋਜ਼ਪੁਰ) 650 ‘ਚੋਂ 644 (99.8 %) ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ, ਸਗੰਰੂਰ ਦੀ ਦਿਲਪ੍ਰੀਤ ਕੌਰ ਦੂਸਰੇ ਨੰਬਰ ‘ਤੇ 644 ਨੰਬਰਾਂ ਨਾਲ ਤੇ ਤੀਜੇ ਨੰਬਰ ਕੋਮਲ ਪ੍ਰੀਤ ਕੌਰ ਵਾਸੀ ਸੰਗਰੂਰ ਹੈ ਤੇ ਉਸ ਨੇ 642 ਨੰਬਰ 98.77 ਫ਼ੀਸਦ ਹਾਸਲ ਕੀਤੇ ਹਨ।

ਪੰਜਾਬ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਕੁੱਲ 3,23,361 ਬੱਚਿਆਂ ‘ਚੋਂ 3,16,699 ਬੱਚੇ ਪਾਸ ਹੋਏ ਹਨ। ਟਰਾਂਸਜੈਂਡਰ 12 ਬੱਚਿਆਂ ‘ਚੋਂ 11 ਪਾਸ ਹੋਏ ਹਨ। ਜਿਸ ਦਾ ਪਾਸ ਫ਼ੀਸਦ 91.67 ਬਣਦਾ ਹੈ। ਅਰਬਨ ਏਰੀਆ ਦੇ ਵਿਦਿਆਰਥੀ 101553 ਪਾਸ ਹੋਏ। ਪੇਂਡੂ ਖੇਤਰ ਦੇ ਬੱਚੇ 75 ਫ਼ੀਸਦ 2,08, 342 ਪਾਸ ਹੋਏ। 98.75 ਫ਼ੀਸਦੀ ਰਿਜ਼ਲਟ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ ਹੈ।

ਸਰਕਾਰੀ ਸਕੂਲਾਂ ‘ਚ 2,11,502 ਬੱਚੇ ਪਾਸ ਹੋਏ। 99.11 ਫ਼ੀਸਦ ਨਤੀਜਾ ਰਿਹਾ। 126 ਬੱਚੇ ਫੇਲ੍ਹ ਹੋਏ ਹਨ। 2,475 ਦੀ ਰੀਅਪੀਅਰ ਹੈ। ਸਭ ਤੋਂ ਵੱਧ ਨੰਬਰ ਗੁਰਦਾਸਪੁਰ ਜ਼ਿਲ੍ਹੇ ਦੇ ਬੱਚਿਆਂ ਦੇ ਹਨ ਜਿਸ ਦਾ ਪਾਸ ਫ਼ੀਸਦ 99.55 ਹੈ। ਪਠਾਨਕੋਟ ਦੂਸਰੇ ਨੰਬਰ ‘ਤੇ ਹੈ।

 

Facebook Comments

Trending