Connect with us

ਪੰਜਾਬ ਨਿਊਜ਼

ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ

Published

on

Punjab BJP preparing for big changes! State team losing the election for the second time in a row

ਲੁਧਿਆਣਾ : ਪੰਜਾਬ ’ਚ ਭਾਜਪਾ ਦੀ ਮੌਜੂਦਾ ਟੀਮ ਨੇ ਲਗਾਤਾਰ ਦੂਜੀ ਵਾਰ ਚੋਣ ’ਚ ਹਾਰ ਹਾਸਲ ਕੀਤੀ ਹੈ। ਇਸ ਸਾਲ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ 2 ਸੀਟਾਂ ਅਤੇ ਹੁਣ ਲੋਕ ਸਭਾ ਉਪ ਚੋਣ ’ਚ ਜ਼ਮਾਨਤ ਜ਼ਬਤ। ਲਗਾਤਾਰ ਪਾਰਟੀ ਦੀ ਹਾਲਤ ਖ਼ਰਾਬ ਹੋ ਰਹੀ ਹੈ। ਖ਼ਬਰ ਮਿਲੀ ਹੈ ਕਿ 2-3 ਜੁਲਾਈ ਨੂੰ ਹੈਦਰਾਬਾਦ ’ਚ ਹੋਣ ਵਾਲੀ ਭਾਜਪਾ ਦੀ ਰਾਸ਼ਟਰੀ ਕਾਰਜ ਕਮੇਟੀ ਦੀ ਬੈਠਕ ’ਚ ਪੰਜਾਬ ਦੀ ਟੀਮ ‘ਚ ਬਦਲਾਅ ’ਤੇ ਵਿਚਾਰ ਹੋ ਸਕਦਾ ਹੈ।

ਸੂਬੇ ‘ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਬਾਦਲ ਨਾਲ ਨਾਤਾ ਤੋੜਨ ਤੋਂ ਬਾਅਦ ਪੂਰੇ ਪੰਜਾਬ ’ਚ ਚੋਣ ਯੁੱਧ ‘ਚ ਉੱਤਰੀ ਭਾਜਪਾ ਲਗਾਤਾਰ ਨੁਕਸਾਨ ਝੱਲ ਰਹੀ ਹੈ। ਪੰਜਾਬ ਭਾਜਪਾ ਨੂੰ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕਰਿਸ਼ਮਾਈ ਕਾਰਜਸ਼ੈਲੀ ਨੂੰ ਅਪਣਾਉਂਦੇ ਹੋਏ ਉੱਤਰ ਪ੍ਰਦੇਸ਼ ਦੇ ਰਾਮਪੁਰ ਅਤੇ ਆਜਮਗੜ੍ਹ ਦੇ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ‘ਚ ਮਿਲੀ ਜਿੱਤ ਦੀ ਤਰ੍ਹਾਂ ਦੀ ਹੀ ਸੂਬੇ ‘ਚ ਭਾਜਪਾ ਨੂੰ ਜਿੱਤ ਦਿਵਾਉਣੀ ਹੋਵੇਗੀ।

ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਏ. ਸੀ. ਕਮਰਿਆਂ ’ਚ ਲੰਮੀਆਂ ਸੰਗਠਨਾਤਮਕ ਬੈਠਕਾਂ ਕਰਨ ਦੀ ਥਾਂ ’ਤੇ ਆਮ ਲੋਕਾਂ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਵਿਚਕਾਰ ਜਾ ਕੇ ਕੰਮ ਕਰਨਾ ਹੋਵੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਪੰਜਾਬ ਭਾਜਪਾ ਲੋਕਾਂ ਤੱਕ ਪਹੁੰਚਾ ਸਕੇਗੀ। ਪ੍ਰਦੇਸ਼ ਭਾਜਪਾ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨੇ ਕੱਟੜਵਾਦੀਆਂ ਨੂੰ ਤਿਆਗ ਦਿੱਤਾ ਹੈ।

Facebook Comments

Trending