Connect with us

ਪੰਜਾਬ ਨਿਊਜ਼

ਪੰਜਾਬ ਬੈਂਕ ਨੂੰ ਗਾਹਕ ਨੂੰ ਦੇਣਾ ਪਵੇਗਾ ਮੁਆਵਜ਼ਾ, ਜਾਣੋ ਕੀ ਹੈ ਮਾਮਲਾ

Published

on

ਜਲੰਧਰ: ਖਪਤਕਾਰ ਕਮਿਸ਼ਨ ਵੱਲੋਂ ਬੈਂਕ ਨੂੰ ਮੁਆਵਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰੂ ਰਾਮਦਾਸ ਕਲੋਨੀ ਮਿੱਠਾਪੁਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ (61) ਨੇ ਸਾਲ 2022 ‘ਚ ਕੈਨੇਡਾ ‘ਚ ਰਹਿੰਦੇ ਆਪਣੇ ਲੜਕੇ ਨੂੰ ਆਪਣੇ ਬੈਂਕ ਖਾਤੇ ‘ਚੋਂ 4,99,796 ਰੁਪਏ ਭੇਜੇ ਸਨ।6 ਦਿਨ ਬੀਤ ਜਾਣ ‘ਤੇ ਵੀ ਉਸ ਦੇ ਪੁੱਤਰ ਨੂੰ ਪੈਸੇ ਨਹੀਂ ਮਿਲੇ ਸਨ ਪਰ ਬੈਂਕ ਨੇ 4 ਮਈ 2022 ਨੂੰ ਖਾਤੇ ‘ਚੋਂ ਪੈਸੇ ਕਢਵਾ ਲਏ ਸਨ। ਇਸ ਤੋਂ ਬਾਅਦ ਬੈਂਕ ਨੇ 2 ਦਿਨਾਂ ‘ਚ ਪੈਸੇ ਟਰਾਂਸਫਰ ਕਰਨ ਦਾ ਭਰੋਸਾ ਦਿੱਤਾ ਸੀ।

ਭਰੋਸੇ ਤੋਂ ਬਾਅਦ ਵੀ ਪੈਸੇ ਟਰਾਂਸਫਰ ਨਾ ਹੋਣ ‘ਤੇ ਭੁਪਿੰਦਰ ਸਿੰਘ ਨੇ 10 ਮਈ 2022 ਨੂੰ ਬੈਂਕ ਨੂੰ ਸੂਚਿਤ ਕਰਕੇ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੂੰ 4,82,647 ਲੱਖ ਰੁਪਏ ਵਾਪਸ ਕਰ ਦਿੱਤੇ ਗਏ।ਇਸ ਦੌਰਾਨ ਹੈਰਾਨੀਜਨਕ ਗੱਲ ਇਹ ਰਹੀ ਕਿ ਉਸ ਕੋਲੋਂ 17 ਹਜ਼ਾਰ ਰੁਪਏ ਕੱਟ ਲਏ ਗਏ ਜਦਕਿ ਇਹ ਪੈਸੇ ਕੈਨੇਡਾ ਵੀ ਨਹੀਂ ਭੇਜੇ ਗਏ। ਇਸ ਸਬੰਧੀ ਜਦੋਂ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਖਪਤਕਾਰ ਸ਼ਿਕਾਇਤ ਨਿਵਾਰਨ ਕਮਿਸ਼ਨ ‘ਚ ਕੇਸ ਦਾਇਰ ਕੀਤਾ।

ਇਸ ਮਾਮਲੇ ‘ਚ ਫੈਸਲਾ ਸੁਣਾਉਂਦੇ ਹੋਏ ਖਪਤਕਾਰ ਕਮਿਸ਼ਨ ਨੇ ਖਪਤਕਾਰ ਨੂੰ 15 ਦਿਨਾਂ ਦੇ ਅੰਦਰ-ਅੰਦਰ 17,149 ਹਜ਼ਾਰ ਰੁਪਏ ਵਾਪਸ ਕਰਨ ਦੇ ਨਾਲ-ਨਾਲ 20 ਹਜ਼ਾਰ ਰੁਪਏ ਅਤੇ ਵਕੀਲ ਦੇ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਦੇ ਖਰਚੇ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ।

Facebook Comments

Trending