ਲੁਧਿਆਣਾ : ਕ੍ਰੈਡਿਟ ਆਊਟਰੀਚ ਪ੍ਰੋਗਰਾਮ ਸਰਕਾਰੀ ਸਪਾਂਸਰਡ ਸਕੀਮਾਂ ਜਿਵੇਂ ਕੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ, ਕੇਸੀਸੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਹੋਰ ਸਕੀਮਾਂ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ ਲੁਧਿਆਣਾ ਵੱਲੋਂ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਹੰਬੜਾਂ ਰੋਡ, ਲੁਧਿਆਣਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਪਰਵੀਨ ਮੋਂਗੀਆ, ਫੀਲਡ ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਐਫਜੀਐਮਓ, ਚੰਡੀਗੜ੍ਹ ਨੇ ਕੀਤਾ
ਐਫਜੀਐਮ, ਡਾ. ਪਰਵੀਨ ਮੋਂਗੀਆ ਨੇ ਵਿੱਤੀ ਸਮਾਵੇਸ਼ ਦੇ ਲਾਭਾਂ ਦਾ ਵਰਣਨ ਕੀਤਾ ਅਤੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਆਪਣੇ ਆਪ ਨੂੰ ਦਰਜ ਕਰਵਾਉਣ ਦੀ ਅਪੀਲ ਕੀਤੀ। ਸ਼੍ਰੀਮਤੀ ਅਪਰਨਾ ਐਮ.ਬੀ., ਆਈ.ਏ.ਐਸ., ਸਹਾਇਕ ਕਮਿਸ਼ਨਰ, ਲੁਧਿਆਣਾ ਨੇ ਸਰਕਾਰ ਦੁਆਰਾ ਸ਼ੁਰੂ ਕੀਤੀ ਜਨ-ਧਨ ਯੋਜਨਾ ਤਹਿਤ ਲਾਭ ਲੈਣ ਦੀ ਸਲਾਹ ਦਿੱਤੀ।
ਸ਼. ਦਵਿੰਦਰ ਕੁਮਾਰ, ਏ.ਜੀ.ਐਮ., ਨਬਾਰਡ, ਲੁਧਿਆਣਾ ਨੇ ਸਰਕਾਰ ਦਵਾਰਾ ਚਲਾਈ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ। ਸ਼. ਸਤਬੀਰ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਜਮਾਂਦਰੂ ਸੁਰੱਖਿਆ ਅਤੇ ਮੁਸ਼ਕਲ ਰਹਿਤ ਕਰਜ਼ਾ ਸਹੂਲਤਾਂ ਦੇ ਮੁਹੱਈਆ ਕਰਵਾਏ ਜਾਨ ਬਾਰੇ ਵਿਸਥਾਰ ਨਾਲ ਦੱਸਿਆ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਲਾਭਪਾਤਰੀਆਂ ਨੂੰ ਵਿੱਤੀ ਸਮਾਵੇਸ਼ ਅਤੇ ਵੱਖ-ਵੱਖ ਸਕੀਮਾਂ ਅਧੀਨ ਮਨਜ਼ੂਰੀ ਪੱਤਰ ਵੰਡੇ ਗਏ।