ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੀ ਮਾਹਿਰ ਡਾ: ਪੁਸ਼ਪਿੰਦਰ ਕੌਰ ਬਰਾੜ ਨੂੰ ਹਾਲ ਹੀ ਵਿੱਚ ਕਰਵਾਏ ਗਏ ਕੌਮੀ ਸੈਮੀਨਾਰ ਵਿੱਚ ਸਰਵੋਤਮ ਪੇਪਰ ਪੇਸ਼ਕਾਰੀ ਦਾ ਐਵਾਰਡ ਦਿੱਤਾ ਗਿਆ।ਇਹ ਪੁਰਸਕਾਰ ਉਨ੍ਹਾਂ ਨੂੰ ਪੀ.ਏ.ਯੂ. ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ ਦੇ ਲੁਧਿਆਣਾ ਚੈਪਟਰ ਵੱਲੋਂ ਕਰਵਾਏ ਕੌਮੀ ਸੈਮੀਨਾਰ ਦੌਰਾਨ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਵੱਲੋਂ ਪੇਸ਼ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਟਮਾਟਰ ਦੀ ਫ਼ਸਲ ਨਾਲ ਸਬੰਧਤ ਪੇਪਰ ਪੇਸ਼ ਕੀਤਾ। ਇਹ ਪੇਪਰ ਡਾ: ਪੁਸ਼ਪਿੰਦਰ ਬਰਾੜ, ਰੀਤਿਮਾ ਬਾਂਸਲ, ਕੌਸ਼ਿਕ ਮੰਡਲ ਅਤੇ ਸਮਰਿਤਾ ਸ਼ਰਮਾ ਵੱਲੋਂ ਸਾਂਝੇ ਤੌਰ ‘ਤੇ ਲਿਖਿਆ ਗਿਆ |
ਪੀ.ਏ.ਯੂ ਇਸ ਪ੍ਰਾਪਤੀ ਲਈ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਮਨਮੀਤ ਬਰਾੜ ਭੁੱਲਰ ਨੇ ਵਿਗਿਆਨੀ ਨੂੰ ਵਧਾਈ ਦਿੱਤੀ |