Connect with us

ਇੰਡੀਆ ਨਿਊਜ਼

ਗਿਆਨਵਾਪੀ ਮਸਜਿਦ ਦੇ ਵਿਆਸ ਬੇਸਮੈਂਟ ਵਿੱਚ ਪੂਜਾ ਰਹੇਗੀ ਜਾਰੀ, ਸੁਪਰੀਮ ਕੋਰਟ ਤੋਂ ਮੁਸਲਿਮ ਪੱਖ ਨੂੰ ਵੱਡਾ ਝਟਕਾ

Published

on

ਨਵੀਂ ਦਿੱਲੀ : ਗਿਆਨਵਾਪੀ ਸਥਿਤ ਵਿਆਸਜੀ ਬੇਸਮੈਂਟ ‘ਚ ਪੂਜਾ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ‘ਚ ਮੁਸਲਿਮ ਪੱਖ ਵੱਲੋਂ ਦਾਇਰ ਪਟੀਸ਼ਨ ‘ਤੇ ਸੋਮਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਜੀ ਬੇਸਮੈਂਟ ‘ਚ ਪੂਜਾ ਜਾਰੀ ਰਹੇਗੀ। ਅਦਾਲਤ ਨੇ ਇਸ ਮਾਮਲੇ ‘ਚ ਮੁਸਲਿਮ ਪੱਖ ਦੀ ਪਟੀਸ਼ਨ ‘ਤੇ ਨੋਟਿਸ ਜਾਰੀ ਕੀਤਾ ਹੈ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ ਜੁਲਾਈ ਦੇ ਤੀਜੇ ਹਫ਼ਤੇ ਹੋਵੇਗੀ।

ਵਾਰਾਣਸੀ ਜ਼ਿਲ੍ਹਾ ਅਦਾਲਤ ਨੇ 17 ਜਨਵਰੀ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਹਿੰਦੂ ਪੱਖ ਨੂੰ ਵਿਆਸ ਜੀ ਦੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਹੁਕਮ ਦਿੱਤਾ ਸੀ। ਇਸ ਫੈਸਲੇ ਨੂੰ ਇਲਾਹਾਬਾਦ ਹਾਈ ਕੋਰਟ ਨੇ 31 ਜਨਵਰੀ ਨੂੰ ਬਰਕਰਾਰ ਰੱਖਿਆ ਸੀ। ਇਨ੍ਹਾਂ ਦੋਹਾਂ ਫੈਸਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ 17 ਜਨਵਰੀ ਅਤੇ 31 ਜਨਵਰੀ (ਬੇਸਮੈਂਟ ਦੇ ਅੰਦਰ ਪੂਜਾ ਦੀ ਇਜਾਜ਼ਤ) ਦੇ ਹੁਕਮਾਂ ਤੋਂ ਬਾਅਦ ਮੁਸਲਿਮ ਭਾਈਚਾਰਾ ਗਿਆਨਵਾਪੀ ਮਸਜਿਦ ਵਿਚ ਬਿਨਾਂ ਕਿਸੇ ਰੁਕਾਵਟ ਦੇ ‘ਨਮਾਜ਼’ ਅਦਾ ਕਰਦਾ ਹੈ। ਉੱਥੇ ਸਥਿਤੀ ਨੂੰ ਕਾਇਮ ਰੱਖਣਾ ਜ਼ਰੂਰੀ ਹੈ।

ਸੁਪਰੀਮ ਕੋਰਟ ਨੇ ਗਿਆਨਵਾਪੀ ਮਾਮਲੇ ‘ਚ ਮੁਸਲਿਮ ਪੱਖ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕਾਸ਼ੀ ਵਿਸ਼ਵਨਾਥ ਮੰਦਰ ਦੇ ਟਰੱਸਟੀਆਂ ਅਤੇ ਹੋਰਾਂ ਤੋਂ 30 ਅਪ੍ਰੈਲ ਤੱਕ ਜਵਾਬ ਮੰਗਿਆ ਹੈ।

ਪਤਾ ਲੱਗਾ ਹੈ ਕਿ 1993 ਤੱਕ ਵਿਆਸ ਪਰਿਵਾਰ ਇਸ ਬੇਸਮੈਂਟ ‘ਚ ਪੂਜਾ-ਪਾਠ ਕਰਦਾ ਆ ਰਿਹਾ ਸੀ ਪਰ ਬੇਸਮੈਂਟ ਤੋਂ ਆਉਣ ਵਾਲਾ ਰਸਤਾ ਲੋਹੇ ਦੀ ਰਾਡ ਨਾਲ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਇਸ ਨੂੰ ਖੋਲ੍ਹਣ ਦੀ ਲੜਾਈ ਜਾਰੀ ਹੈ। ਵਿਆਸ ਪਰਿਵਾਰ ਵੱਲੋਂ ਕੇਸ ਲੜ ਰਹੇ ਸ਼ੈਲੇਸ਼ ਪਾਠਕ ਨੇ ਦੱਸਿਆ ਕਿ 30 ਜੁਲਾਈ 1996 ਨੂੰ ਐਡਵੋਕੇਟ ਕਮਿਸ਼ਨਰ ਇਸ ਦੇ ਸਰਵੇ ਲਈ ਪਹੁੰਚੇ ਸਨ ਪਰ ਪ੍ਰਸ਼ਾਸਨ ਵੱਲੋਂ ਤਾਲਾ ਨਾ ਖੋਲ੍ਹੇ ਜਾਣ ਕਾਰਨ ਇਸ ਦਾ ਸਰਵੇ ਨਹੀਂ ਹੋ ਸਕਿਆ।

Facebook Comments

Trending