Connect with us

ਪੰਜਾਬ ਨਿਊਜ਼

PSEB ਨੇ ਐਨ ਮੌਕੇ ਰੱਦ ਕੀਤਾ 12ਵੀਂ ਦਾ ਅੰਗਰੇਜ਼ੀ ਦਾ ਪੇਪਰ, ਵਾਪਸ ਪਰਤੇ ਬੱਚੇ

Published

on

PSEB canceled 12th English paper on this occasion, children returned

ਲੁਧਿਆਣਾ : ਪੰਜਾਬ ਸਿੱਖਿਆ ਬੋਰਡ (PSEB) ਨੇ ਅੱਜ 24 ਫਰਵਰੀ ਨੂੰ ਹੋਣ ਵਾਲੀ 12ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਐਨ ਮੌਕੇ ‘ਤੇ ਮੁਲਤਵੀ ਕਰ ਦਿੱਤੀ । ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਲਈ ਜਾਣੀ ਸੀ। PSEB ਦੇ ਅਨੁਸਾਰ ਪ੍ਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਹੈ। ਸਟੇਟ ਬੋਰਡ ਵੱਲੋਂ ਜਲਦੀ ਹੀ ਪ੍ਰੀਖਿਆ ਦੀ ਤਾਜ਼ੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੇਪਰ ਲੀਕ ਹੋ ਗਿਆ ਸੀ, ਜਿਸ ਕਰਕੇ ਇਸ ਨੂੰ ਐਨ ਮੌਕੇ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੱਚੇ ਸਕੂਲਾਂ ਤੋਂ ਪਰਤ ਗਏ। ਪੰਜਾਬ ਬੋਰਡ ਨੇ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਨੂੰ ਸੋਧਿਆ ਹੈ। ਨਵੀਂ ਡੇਟਸ਼ੀਟ ਮੁਤਾਬਕ 6 ਮਾਰਚ ਨੂੰ ਹੋਣ ਵਾਲੀ 12ਵੀਂ ਜਮਾਤ ਦੀ ਵਾਤਾਵਰਣ ਸਿੱਖਿਆ ਪ੍ਰੀਖਿਆ ਨੂੰ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

Facebook Comments

Trending