ਲੁਧਿਆਣਾ : ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ ਵਿਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦ ਕਲੋਨੀ ਵਾਸੀ ਵਲੋਂ ਨਵੀਂ ਸੜਕ ਪੁੱਟਕੇ ਨਗਰ ਨਿਗਮ ਦੀ ਸੀਵਰੇਜ ਲਾਈਨ ਨਾਲ ਝੁੱਗੀਆਂ ‘ਚ ਰਹਿ ਰਹੇ ਲੋਕਾਂ ਵਲੋਂ ਆਪਣੇ ਸੀਵਰੇਜ ਕੁਨੈਕਸ਼ਨ ਜੋੜਨ ਦਾ ਕੰਮ ਸ਼ੁਰੂ ਕੀਤਾ। ਅਰਬਨ ਅਸਟੇਟ ਨਿਵਾਸੀਆਂ ਨੇ ਇਸਦਾ ਵਿਰੋਧ ਕੀਤਾ ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਓ ਐਂਡ ਐਮ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮ ਅਣਅਧਿਕਾਰਤ ਤੌਰ ‘ਤੇ ਜੋੜੇ ਜਾ ਰਹੇ ਸੀਵਰੇਜ ਕੁਨੈਕਸ਼ਨ ਦਾ ਕੰਮ ਬੰਦ ਕਰਾਉਣ ਪੁੱਜੇ ਤਾਂ ਰਾਜੀਵ ਗਾਂਧੀ ਕਲੋਨੀ ਵਾਸੀ ਮੁਲਾਜ਼ਮਾਂ ਨਾਲ ਵੀ ਉਲਝ ਪਏ ਜਿਨ੍ਹਾਂ ਦੇ ਥਾਣਾ ਫੋਕਲ ਪੁਆਇੰਟ ਨੂੰ ਸੂਚਿਤ ਕੀਤਾ ਤਾਂ ਕੁਝ ਪੁਲਿਸ ਮੁਲਾਜ਼ਮ ਮੌਕੇ ‘ਤੇ ਪੁੱਜੇ ਅਤੇ ਕੰਮ ਬੰਦ ਕਰਨ ਲਈ ਕਿਹਾ ਪਰ ਕਲੋਨੀ ਵਾਸੀਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੀ ਗੱਲ ਮੰਨਣ ਤੋਂ ਵੀ ਇਨਕਾਰ ਦਿੱਤਾ।
ਜਿਸ ‘ਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਮੌਕੇ ‘ਤੇ ਪੁੱਜ ਕੇ ਅਣਅਧਿਕਾਰਤ ਤੌਰ ‘ਤੇ ਸੀਵਰੇਜ ਕੁਨੈਕਸ਼ਨ ਜੋੜ ਰਹੇ ਲੋਕਾਂ ਨੂੰ ਸਮਝਾਕੇ ਸ਼ਾਂਤ ਕੀਤਾ ਤੇ ਚੱਲ ਰਿਹਾ ਕੰਮ ਬੰਦ ਕਰਾ ਦਿੱਤਾ। ਇਸ ਸਬੰਧੀ ਸੰਪਰਕ ਕਰਨ ‘ਤੇ ਓ ਐਂਡ ਐਮ ਸੈਲ ਦੇ ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਰਾਜੀਵ ਗਾਂਧੀ ਕਲੋਨੀ ਵਿਚ ਨਵੀਂ ਸੀਵਰਲਾਈਨ ਪਾਉਣ ਦਾ ਕੰਮ ਬੰਦ ਕਰਾ ਦਿੱਤਾ ਹੈ।