Connect with us

ਪੰਜਾਬੀ

ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਰੋਸ ਧਰਨਾ ਦੇਣ ਦਾ ਐਲਾਨ

Published

on

Protests against the government and Powercom announced

ਲੁਧਿਆਣਾ : ਸਮਾਲ ਸਕੇਲ ਮੈਨੂੰਫੈਕਚਰਜ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਪਾਵਰਕਾਮ ਵਲੋ ਜੋ 45 ਦਿਨਾਂ ਦੇ ਅਗਾੳਾੂ ਬਿੱਲ ਭੇਜੇ ਗਏ ਸਨ, ਉਸ ਦੇ ਖ਼ਿਲਾਫ਼ ਸੰਘਰਸ਼ ਦੇ ਐਲਾਨ ਤੋਂ ਬਾਅਦ ਮਹਿਕਮੇ ਨੇ ਆਪਣੀ ਹੋਈ ਕਿਰਕਰੀ ਤੋਂ ਬਚਣ ਲਈ ਕੈਂਪ ਦਾ ਪ੍ਰਬੰਧ ਕੀਤਾ ਗਿਆ, ਪਰ ਕੈਂਪ ਵਿਚ 45 ਦਿਨਾਂ ਦੇ ਅਗਾੳਾੂ ਬਿਜਲੀ ਬਿੱਲ ਮਾਫ਼ ਨਾ ਕਰਨ ਕਰਕੇ ਸਨਅਤਕਾਰਾਂ ਵਲੋਂ 24 ਜੂਨ ਨੂੰ ਧਰਨਾ ਦਿੱਤਾ ਜਾਵੇਗਾ।

ਠੁਕਰਾਲ ਨੇ ਦੱਸਿਆ ਕਿ ਜਦੋਂ ਇਸ ਸੰਬੰਧੀ ਮੁੱਖ ਇੰਜੀਨੀਅਰ ਪਰਮਜੀਤ ਸਿੰਘ ਨਾਲ ਟੈਲੀਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੈਂਪ ਦੌਰਾਨ ਇਨ੍ਹਾਂ ਅਗਾਊ ਬਿੱਲਾਂ ਦੀ ਪਾਈ ਰਕਮ ਨੂੰ ਘੋਖਿਆ ਜਾਵੇਗਾ ਪਰ ਮੁਆਫ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਰੈਗੂਲੇਟਰੀ ਕਮਿਸ਼ਨ ਦਾ ਪਾਲਿਸੀ ਮੈਟਰ ਹੈ ਤੇ ਸਾਡੇ ਕੋਲ ਇਸ ਨੂੰ ਮੁਆਫ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਇਹ ਕੈਂਪ ਲਗਾ ਕੇ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ। ਇਸ ਸਮੇਂ ਸਵਿੰਦਰ ਸਿੰਘ ਹੂੰਝਣ, ਇੰਦਰਜੀਤ ਸਿੰਘ, ਬਲਬੀਰ ਸਿੰਘ ਰਾਜਾ, ਰਜਨੀਸ਼ ਖੁੱਲਰ, ਜਸਵਿੰਦਰ ਸਿੰਘ ਜੱਜ, ਵਰਿੰਦਰ ਕੁਮਾਰ ਦੁਰਗਾ ਆਦਿ ਹਾਜ਼ਰ ਸਨ।

Facebook Comments

Trending