ਪੰਜਾਬ ਨਿਊਜ਼
ਨ.ਸ਼ਾ ਤ*ਸਕਰੀ ਦੇ ਦੋਸ਼ ‘ਚ 40 ਦੋਸ਼ੀਆਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਜ਼ਬਤ
Published
10 months agoon
By
Lovepreet
ਪਠਾਨਕੋਟ – ਜ਼ਿਲਾ ਪੁਲਸ ਵਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ 40 ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਪਠਾਨਕੋਟ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ 5 ਕਰੋੜ 93 ਲੱਖ 59 ਹਜ਼ਾਰ 400 ਰੁਪਏ ਦੀ ਜਾਇਦਾਦ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਉਦੇਸ਼ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਨਿਰਣਾਇਕ ਕਾਰਵਾਈ ਕਰਨਾ ਹੈ ਤਾਂ ਜੋ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਫੜਿਆ ਜਾ ਸਕੇ। ਐਸ.ਐਸ.ਪੀ ਮੀਰ ਨੇ ਦੱਸਿਆ ਕਿ ਪੁਲਿਸ ਨੂੰ ਐੱਨ. ਡੀ.ਪੀ.ਐਸ ਐਕਟ ਦੀ ਧਾਰਾ 68 ਤਹਿਤ 19 ਆਰਡਰ ਪ੍ਰਾਪਤ ਹੋਏ ਸਨ, ਜਿਨ੍ਹਾਂ ਦੀ ਪੁਸ਼ਟੀ ਦਿੱਲੀ ਸਥਿਤ ਪ੍ਰਵਾਨਿਤ ਸੋਸਾਇਟੀ ਨੇ ਕੀਤੀ ਸੀ ਅਤੇ ਅਥਾਰਟੀ ਦੇ ਨਿਯਮਾਂ ਅਨੁਸਾਰ 40 ਮੁਲਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁਲਜ਼ਮਾਂ ਦੀਆਂ ਕੀਮਤੀ ਜ਼ਮੀਨਾਂ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਐਨ. ਡੀਪੀਐਸ ਐਕਟ ਦਾ ਉਦੇਸ਼ ਦੋਸ਼ੀ ਵਿਅਕਤੀਆਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਕਵਰ ਕਰਨਾ ਹੈ, ਭਾਵੇਂ ਉਹ ਕੀਮਤੀ ਕਿਉਂ ਨਾ ਹੋਣ।
ਐੱਸ. ਐੱਸ. ਪੀ ਨੇ ਦੱਸਿਆ ਕਿ 2014 ਤੋਂ 2024 ਤੱਕ ਐੱਨ. ਡੀਪੀਐਸ ਐਕਟ ਕਮਰਸ਼ੀਅਲ ਕੇਸ ਵਿੱਚ 253 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 51 ਵਿਅਕਤੀ ਜ਼ਿਲ੍ਹਾ ਪਠਾਨਕੋਟ ਦੇ ਵਸਨੀਕ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਦੀ ਮੌਤ ਹੋ ਗਈ ਅਤੇ ਕੁਝ ਦੀ ਪਛਾਣ ਨਹੀਂ ਹੋ ਸਕੀ ਪਰ 51 ਵਿੱਚੋਂ 50 ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੂੰ ਅਗਲੇ ਹਫ਼ਤੇ ਇੱਕ ਹੋਰ ਵੱਡੀ ਕਾਮਯਾਬੀ ਮਿਲਣ ਜਾ ਰਹੀ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਕਰੀਬ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਅਜਿਹੇ ‘ਚ ਪੁਲਸ ਨੂੰ 5 ਆਰਡਰ ਮਿਲਣ ਜਾ ਰਹੇ ਹਨ, ਜਿਨ੍ਹਾਂ ‘ਚੋਂ 4 ਕਰੋੜ 78 ਲੱਖ 68 ਹਜ਼ਾਰ 400 ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ।
You may like
-
ਮਾਲੋ -ਮਾਲ ਹੋਇਆ ਪੰਜਾਬੀ, ਨਿਕਲੀ ਲਾਟਰੀ, ਭੈਣ ਦੇ ਘਰ ਨੇ ਬਦਲੀ ਤਕਦੀਰ
-
ਨਸ਼ਾ ਤਸਕਰੀ ਖਿਲਾਫ ਪੁਲਿਸ ਦੀ ਕਾਰਵਾਈ, ਲੱਖਾਂ ਦੀ ਜਾਇਦਾਦ ਜ਼ਬਤ
-
ਪੰਜਾਬ ‘ਚ ਬੱਚਾ ਅ. ਗਵਾ ਕਰਨ ਦਾ ਮਾਮਲਾ, ਪੁਲਿਸ ਨੇ ਕੀਤੇ ਸਨਸਨੀਖੇਜ ਖੁਲਾਸੇ
-
ਮਾਂ ਬਣੀ ਨਾਬਾਲਗ ਧੀ ਦੀ ਦੁਸ਼ਮਣ, ਪ੍ਰੇਮੀ ਨਾਲ ਮਿਲ ਕੇ ਕੀਤਾ ਘਿਨੌਣਾ ਅਪਰਾਧ
-
ਪਤਨੀ ਨਹੀਂ ਚੁੱਕ ਰਹੀ ਸੀ ਪਤੀ ਦਾ ਫੋਨ, ਘਰ ਜਾ ਕੇ ਦੇਖਿਆ ਤਾਂ ਉਡੇ ਹੋਸ਼
-
ਪੰਜਾਬ ਪੁਲਿਸ ਦੇ SHO ਨੇ ਨਾਕੇ ਤੇ ASI ਦੀ ਕੀਤੀ ਕੁੱਟਮਾਰ