Connect with us

ਪੰਜਾਬੀ

ਸਾਊਡ ਸਿਸਟਮ ਰਾਹੀ ਨਸ਼ਿਆਂ ਦੇ ਪ੍ਰਚਾਰ ਕਰਨ ਵਾਲੇ ਗਾਣੇ ਚਲਾਉਣ ‘ਤੇ ਪਾਬੰਦੀ

Published

on

Prohibition of playing songs promoting drugs through sound system

ਲੁਧਿਆਣਾ : ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਗਾਣਿਆਂ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਈ ਗਈ ਹੈ।

ਡਿਪਟੀ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਦੇ ਹਨ। ਇੰਨ੍ਹਾਂ ਲਾਈਵ ਸ਼ੋਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾ ਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ਿਆ ਆਦਿ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਕਾਰਨ ਲੜਾਈ ਝਗੜਾਂ ਹੋਣ ਅਤੇ ਜਾਨੀ ਮਾਲੀ ਨੁਕਸ਼ਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ।

ਇਸ ਤੋ ਇਲਾਵਾ ਗਾਣਿਆ ਰਾਹੀ ਨਸ਼ਿਆ ਦੇ ਪ੍ਰਚਾਰ ਕਾਰਨ ਨਵੀਂ ਪੀੜ੍ਹੀ ਦੇ ਨੋਜਵਾਨਾ ਵਿੱਚ ਨਸ਼ੇ ਦੇ ਸੇਵਨ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਲਾਈਵ ਸ਼ੋਆਂ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

Facebook Comments

Trending