Connect with us

ਪੰਜਾਬੀ

ਪੋ੍. ਹਰਪ੍ਰੀਯਾ ਸਿੰਘ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ

Published

on

ਪੋ. Harpriya Singh takes over as Principal

ਲੁਧਿਆਣਾ : ਕੁਹਾੜਾ ਰੋਡ ‘ਤੇ ਸਥਿਤ ਨੈਸ਼ਨਲ ਕਾਲਜ ਫਾਰ ਵਿਮੈੱਨ ਜਿਸ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜ ਦਾ ਦਰਜਾ ਦਿੱਤਾ ਗਿਆ ਹੈ, ਅੱਜ ਇਸ ਕਾਲਜ ਦੀ ਬਤੌਰ ਪ੍ਰਿੰਸੀਪਲ ਪੋ੍. ਹਰਪ੍ਰੀਯ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।

ਪ੍ਰਿੰਸੀਪਲ ਪੋ੍. ਹਰਪ੍ਰੀਯ ਸਿੰਘ ਨੇ ਕਿਹਾ ਕਿ ਜਿੱਥੇ ਉਹ ਇਲਾਕੇ ਦੀਆਂ ਲੜਕੀਆਂ ਨੂੰ ਭਵਿੱਖ ਰੌਸ਼ਨ ਕਰਨ ਵਾਲੀ ਸੰਸਥਾ ‘ਚ ਹੋਰ ਵਿੱਦਿਅਕ ਮਿਆਰ ਉੱਚਾ ਚੁੱਕਣ ਦਾ ਸੰਭਵ ਯਤਨ ਕਰਨਗੇ ਉੱਥੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥਣਾਂ ਦੀ ਟਿਊਸ਼ਨ ਫ਼ੀਸ ਪੂਰੀ ਤਰ੍ਹਾਂ ਮੁਾਫ਼ ਕਰਨ ਲਈ ਯੂਨੀਵਰਸਿਟੀ ਵਲੋਂ ਨਿਰਧਾਰਿਤ ਫੰਡ ਹੀ ਲੈਣਗੇ।

ਐੱਸਸੀ/ਬੀਸੀ ਨਾਲ ਸਬੰਧਤ ਵਿਦਿਆਰਥਣਾਂ ਲਈ ਪੰਜਾਬ ਸਰਕਾਰ ਵਲੋਂ ਸਿੱਖਿਆ ਬਿਲਕੁਲ ਮੁਫ਼ਤ ਕੀਤੀ ਗਈ ਹੈ ਤੇ ਜੋ ਵੀ ਉਨ੍ਹਾਂ ਤੋਂ ਯੂਨੀਵਰਸਿਟੀ ਫੰਡ ਲਏ ਜਾਣਗੇ ਉਹ ਵੀ ਸਕਾਲਰਸ਼ਿਪ ਰਾਹੀਂ ਵਾਪਸ ਕਰ ਦਿੱਤੇ ਜਾਣਗੇ।

ਵਿਦਿਆਰਥਣਾਂ ਨੂੰ ਸਵੈ-ਨਿਰਭਰ ਬਣਾਉਣ ਲਈ ਇਸ ਸੰਸਥਾ ‘ਚ ਕਿੱਤਾ ਮੁਖੀ ਕੋਰਸਾਂ ਤੋਂ ਇਲਾਵਾ ਵਿੱਦਿਅਕ ਵਰ੍ਹੇ 2022-23 ਤੋਂ ਨਵੇਂ ਕੋਰਸ ਬੀਐਸਸੀ (ਮੈਡੀਕਲ) ਦਾ ਤਿੰਨ ਸਾਲਾਂ ਡਿਗਰੀ ਕੋਰਸ, ਹੋਮ ਸਾਇੰਸ ਵਿਸ਼ੇ ਨੂੰ ਚੌਣਵੇਂ ਵਿਸ਼ੇ ਵਜੋਂ, ਐੱਮਏ (ਅੰਗਰੇਜੀ) ਸ਼ੁਰੂ ਕਰਨ ਦੇ ਨਾਲ-ਨਾਲ ਐਮਏ (ਪੰਜਾਬੀ) ਦੁਬਾਰਾ ਸ਼ੁਰੂ ਕੀਤੇ ਜਾਣਗੇ।

Facebook Comments

Trending