ਲੁਧਿਆਣਾ : ਹੰਬੜਾਂ ਸੜਕ ਸਥਿਤ ਇਆਲੀ ਖੁਰਦ ਦੀ ਅਨਾਜ ਮੰਡੀ ਵਿਖੇ ਕਣਕ ਦੀ ਆਮਦ ਦੇ ਦੂਜੇ ਦਿਨ ਪਨਗ੍ਰੇਨ ਵਲੋਂ ਕਣਕ ਦੀਆਂ 4 ਹਜ਼ਾਰ ਦੇ ਕਰੀਬ ਬੋਰੀਆਂ ਦੀ ਖਰੀਦ ਕੀਤੀ ਗਈ।
ਪ੍ਰਸ਼ਾਸਨ ਵਲੋਂ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਅਤੇ ਪੱਲੇਦਾਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਘਾਟ ਰੜਕੀ। ਪੀਣ ਵਾਲੇ ਪਾਣੀ ਲਈ ਲਗਾਈ ਟੈਂਪਰੇਰੀ ਪਲਾਸਟਿਕ ਦੀ ਟੈਂਕੀ ਅਤੇ ਆਰਜ਼ੀ ਤੌਰ ਤੇ ਬਣਾਏ ਪਖਾਨਿਆਂ ਵਿਚ ਪਾਣੀ ਦੇ ਕੋਈ ਪੁਖਤਾ ਇੰਤਜ਼ਾਮ ਦੇਖਣ ਵਿਚ ਸਾਹਮਣੇ ਨਹੀਂ ਆਏ।
ਸਿਰਫ ਬੁੱਤਾ ਸਾਰਨ ਲਈ ਆਰਜ਼ੀ ਖੂਹੀ ਪੁੱਟ ਕੇ ਉਸ ਉੱਪਰ ਟੀਨਾ ਦੀ ਚਾਰਦੀਵਾਰੀ ਦੇ ਨਾਲ ਨਾਲ ਬੋਰੀਆਂ ਲਟਕਾ ਕੇ ਪਖਾਨੇ ਲਈ ਬਣਾਈਆਂ ਆਰਜ਼ੀ ਸੀਮਿੰਟ ਦੇ ਮਘੋਰਿਆਂ ਤੇ ਪਾਣੀ ਦੇ ਪ੍ਰਬੰਧਾਂ ਤੋਂ ਬਗੈਰ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਕੀਤੇ ਅਗਾਊ ਪੁਖਤਾ ਇਤਜਾਮਾਂ ਦੇ ਨਿੱਤ ਦਿਨ ਕੀਤੇ ਜਾਂਦੇ ਦਾਅਵਿਆਂ ਫੂਕ ਨਿਕਲਦੀ ਜਾਪੀ!