ਪੰਜਾਬੀ
ਆਪਣੀ ਪੁਰਾਣੀ ਜਗ੍ਹਾ ‘ਤੇ ਪਹੁੰਚ ਕੇ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ
Published
2 years agoon

ਪ੍ਰਿਅੰਕਾ ਚੋਪੜਾ 1 ਨਵੰਬਰ ਨੂੰ 3 ਸਾਲਾਂ ਬਾਅਦ ਮੁੰਬਈ ਪਰਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੁਰਖੀਆਂ ‘ਚ ਆਉਣ ਲੱਗੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਸਿਲਸਿਲਾ ਇਕ ਤੋਂ ਬਾਅਦ ਇਕ ਜਾਰੀ ਹੈ। ਇਸ ਦੌਰਾਨ ਪ੍ਰਿਅੰਕਾ ਮੁੰਬਈ ’ਚ ਆਪਣੇ ਪੁਰਾਣੀ ਆਪਣੀ ਪਸੰਦੀਦਾ ਜਗ੍ਹਾ ’ਤੇ ਪਹੁੰਚ ਗਈ ਹੈ।
ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਮੁੰਬਈ ਦੇ ਸਭ ਤੋਂ ਮਸ਼ਹੂਰ ਸਥਾਨ ‘ਮਰੀਨ ਡਰਾਈਵ’ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਤੁਹਾਡੇ ਪੁਰਾਣੇ ਬੇਸ ’ਤੇ, ਭਾਵੇਂ ਸਿਰਫ਼ ਇਕ ਮਿੰਟ ਲਈ ਨਹੀਂ। ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ।’
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਵਾਈਟ ਕਲਰ ਦੀ ਆਊਟਫ਼ਿਟ ਕੈਰੀ ਕੀਤੀ ਹੋਈ ਹੈ। ਇਸ ਦੇ ਨਾਲ ਅਦਾਕਾਰ ਨੇ ਵਾਲ ਖੁੱਲ੍ਹੇ ਛੱਡੇ ਹੋਏ ਹਨ। ਸਾਂਝੀ ਕੀਤੀ ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਇਸ ਸਮੇਂ ਬੇਹੱਦ ਖੁਸ਼ ਹੈ। ਪ੍ਰਿਅੰਕਾ ਚੋਪੜਾ ਦਾ ਇਹ ਅੰਦਾਜ਼ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਵੀਡੀਓ ’ਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
You may like
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਸਕੂਲ ਪ੍ਰਿੰਸੀਪਲ ਦੀ ਵੀਡੀਓ ਨੇ ਮਚਾਈ ਹਲਚਲ, ਕਰ ਰਿਹਾ ਸੀ ਗੰਦੇ ਕੰਮ ਤੇ ਫਿਰ…
-
CM ਮਾਨ ਦੀ ਮੁੰਬਈ ‘ਚ ਕਾਰੋਬਾਰੀਆਂ ਨਾਲ ਮੀਟਿੰਗ, ਪੰਜਾਬ ‘ਚ ਕਾਰੋਬਾਰ ਨੂੰ ਲੈ ਕੇ ਕੀਤੀ ਚਰਚਾ
-
ਭਾਰੀ ਮੀਂਹ ਕਾਰਨ ਜਨਜੀਵਨ ਹੋਇਆ ਤਰਸਯੋਗ, ਸੋਸਾਇਟੀਆਂ ਭਰੀਆਂ ਪਾਣੀ ਨਾਲ… ਸਕੂਲ, ਸਬਵੇਅ ਸਭ ਬੰਦ, ਬਚਾਅ ਕਾਰਜ ਵੀ ਜਾਰੀ
-
ਗੈਂਗਸਟਰ ਨਿਊਟਨ ਦੀ 5 ਮਿੰਟ ਦੀ ਵੀਡੀਓ ਨੇ ਵਧਾਈ ਪੁਲਿਸ ਦੀ ਚਿੰਤਾ, ਮਾਮਲਾ ਹੈਰਾਨ ਕਰਨ ਵਾਲਾ
-
ਨ ‘ਚ ਕੁੜੀ ਦੀ ਵੀਡੀਓ ਹੋਈ ਵਾਇਰਲ, ਅੱਧੀ ਰਾਤ ਨੂੰ ਸੜਕ ਵਿਚਕਾਰ ਹੋਈ ਕੈਮਰੇ ‘ਚ ਕੈਦ