Connect with us

ਅਪਰਾਧ

ਚੱਲ ਰਹੀਆਂ ਸੀ ਧੀ ਦੇ ਵਿਆਹ ਦੀਆਂ ਤਿਆਰੀਆਂ, ਘਰ ‘ਚ ਹੋਈ ਘਟਨਾ ਨੇ ਉਡਾਏ ਪ੍ਰੀਵਾਰ ਦੇ ਹੋਸ਼

Published

on

Preparations were being made for the daughter's marriage, the incident at home blew the senses of the family

ਲੁਧਿਆਣਾ : ਪ੍ਰੇਮ ਨਗਰ ਇਲਾਕੇ ’ਚ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰੋਂ ਕੈਸ਼, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਕਰ ਲਿਆ। ਘਰ ਦਾ ਮਾਲਕ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ 4 ਦਿਨ ਬਾਅਦ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਸੀ। ਇਸ ਲਈ ਕਿਸੇ ਕੰਮ ਕਾਰਨ ਘਰੋਂ ਬਾਹਰ ਗਏ ਸੀ। ਪਿੱਛੋਂ ਘਰ ’ਚ ਚੋਰੀ ਹੋ ਗਈ। ਚੋਰ ਘਰ ਵਿਚ ਪਏ ਡੇਢ ਲੱਖ ਰੁਪਏ, 5 ਤੋਲੇ ਗਹਿਣੇ, ਨਵੇਂ ਕੱਪੜੇ ਅਤੇ ਹੋਰ ਸਾਮਾਨ ਲੈ ਗਏ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਚੋਰ ਲੜਕੀ ਦੇ ਵਿਆਹ ਲਈ ਲਿਆਂਦਾ ਦਾਜ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਜਿਸ ਕਾਰਣ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ।

Facebook Comments

Trending