ਰਾਏਕੋਟ / ਲੁਧਿਆਣਾ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਦੀ ਧਰਤੀ ‘ਤੇ ਚਰਨ ਪਾਉਣ ਦੀ ਖੁਸ਼ੀ ‘ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼ੋ੍ਮਣੀ ਕਮੇਟੀ ਦੀ ਦੇਖ-ਰੇਖ ਹੇਠ ਜੋੜ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ।
ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਤੇ ਮੈਨੇਜਰ ਗੁਰਸੇਵਕ ਸਿੰਘ ਹਠੂਰ ਨੇ ਦੱਸਿਆ ਕਿ ਸਲਾਨਾ ਜੋੜ ਮੇਲਾ 2, 3 ਤੇ 4 ਜਨਵਰੀ ਨੂੰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਇਸ ਜੋੜ ਮੇਲੇ ਦੌਰਾਨ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ। ਇਸ ਜੋੜ ਮੇਲੇ ਦੇ ਪਹਿਲੇ ਦਿਨ 2 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ, 3 ਜਨਵਰੀ ਨੂੰ ਕਥਾ-ਕੀਰਤਨ ਵਿਚਾਰਾਂ ਹੋਣਗੀਆਂ ਤੇ 4 ਜਨਵਰੀ ਨੂੰ ਢਾਡੀ ਕਵੀਸ਼ਰ ਦਰਬਾਰ ਸਜੇਗਾ।
ਇਸ ਮੌਕੇ ਜਥੇਦਾਰ ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਬਾਵਾ ਚੋਪੜਾ ਕੌਮੀ, ਡਾਇਰੈਕਟਰ ਗੁਰਜੀਤ ਸਿੰਘ ਗਿੱਲ, ਸਾਬਕਾ ਕੌਸਲਰ ਬੂਟਾ ਸਿੰਘ ਛਾਪਾ, ਅਮਨਦੀਪ ਸਿੰਘ ਮਾਂਗਟ, ਗੁਰਮਨਦੀਪ ਸਿੰਘ ਗਿੱਲ, ਹਰਮਨ ਸਿੰਘ ਗਿੱਲ, ਭਾਈ ਹਰਦੀਪ ਸਿੰਘ ਆਦਿ ਹਾਜ਼ਰ ਸਨ।