ਪੰਜਾਬੀ
ਵਿਧਾਨ ਸਭਾ ਉੱਤਰੀ ਤੋਂ ਪ੍ਰਵੀਨ ਬਾਂਸਲ ਨੂੰ ਮਿਲਿਆ ਭਰਪੂਰ ਸਮਰਥਨ
Published
3 years agoon

ਲੁਧਿਆਣਾ : ਵਿਧਾਨ ਸਭਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੂੰ ਵਾਰਡ-1 ਸਥਿਤ ਭੋਰਾ ਕਾਲੋਨੀ, ਭਾਰਤੀ ਕਾਲੋਨੀ ਅਤੇ ਡੇਰਾ ਬਾਜ਼ੀਗਰ ਵਿਚ ਡੋਰ-ਟੂ-ਡੋਰ ਪ੍ਰਚਾਰ ਦੇ ਦੌਰਾਨ ਭਰਪੂਰ ਸਮਰਥਨ ਮਿਲਿਆ। ਇਸ ਦੌਰਾਨ ਬਾਜ਼ੀਗਰ ਬਿਰਾਦਰੀ ਦੇ ਸੈਂਕੜੇ ਲੋਕਾਂ ਨੇ ਸਥਾਨਕ ਭਾਜਪਾ ਆਗੂ ਸ਼ੰਮੀ ਦੀ ਅਗਵਾਈ ਹੇਠ ਬਾਂਸਲ ਦਾ ਢੋਲ ਦੀ ਥਾਪ ‘ਤੇ ਪਰੰਪਰਾਗਤ ਅੰਦਾਜ ਵਿਚ ਸਵਾਗਤ ਕੀਤਾ।
ਪ੍ਰਵੀਨ ਬਾਂਸਲ ਨੇ 6 ਵਾਰ ਝੂਠੇ ਵਾਅਦੇ ਕਰ ਸਤਾ ਦੀ ਦਹਿਲੀਜ਼ ਪਾਰ ਕਰਨ ਦੇ ਬਾਅਦ ਸਥਾਨਕ ਲੋਕਾਂ ਨੂੰ ਸ਼ਕਲ ਤੱਕ ਨਹੀਂ ਵਿਖਾਉਣ ਵਾਲੇ ਕਾਂਗਰਸੀ ਵਿਧਾਇਕ ਤੋਂ ਸੁਚੇਤ ਕਰਦੇ ਹੋਏ ਅਪੀਲ ਕੀਤੀ ਕਿ ਹੁਣ ਵਿਕਾਸ ਦੀ ਗੱਲ ਕਰਨ ਵਾਲੇ ਉਮੀਦਵਾਰਾਂ ਨੂੰ ਵੋਟ ਦੇ ਕੇ ਹਲਕੇ ਦੇ ਵਿਕਾਸ ਦੇ ਬੰਦ ਦਰਵਾਜੇ ਖੋਲ੍ਹਣ ਲਈ ਉਨ੍ਹਾਂ ਨੂੰ ਵੋਟ ਪਾ ਕੇ ਜੇਤੂ ਬਣਾਉਣ ਤਾਂ ਜੋ ਇਲਾਕੇ ਦਾ ਵਿਕਾਸ ਹੋ ਸਕੇ।
ਉਨ੍ਹਾਂ ਵਿਧਾਨ ਸਭਾ ਉਤਰੀ ਦੇ ਵਿਕਾਸ ਲਈ ਅਪਣੀ ਵਲੋਂ ਤਿਆਰ ਕੀਤੇ ਵਿਜਨ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਹਲਕੇ ਵਲੋਂ ਤੁਸੀ ਲੋਕਾਂ ਨੇ 6 ਵਾਰ ਕਾਂਗਰਸੀ ਉਮੀਦਵਾਰ ਨੂੰ ਵੋਟ ਦੇਕੇ ਵਿਧਾਨਸਭਾ ਵਿਚ ਭੇਜਿਆ, ਮਗਰ ਵਿਕਾਸ ਦੇ ਨਾਮ ਤੇ ਕੁੱਝ ਨਹੀਂ ਹੋਇਆ। ਤੁਸੀ ਲੋਕਾਂ ਨੇ ਲੋਕ ਇਨਸਾਫ ਪਾਰਟੀ ਦੇ ਨਿਸ਼ਾਨ ‘ਤੇ ਬਤੌਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਉਮੀਦਵਾਰ ਨੂੰ ਦੋ ਵਾਰ ਇਸ ਵਾਰਡ ਤੋਂ ਕੌਂਸਲਰ ਬਣਾਇਆ 10 ਸਾਲ ਤੱਕ ਇਸ ਸ਼ਖਸ ਨੇ ਵੀ ਵਿਕਾਸ ਦਾ ਨਾਮ ਤੱਕ ਨਹੀਂ ਲਿਆ।
ਉਨ੍ਹਾਂ ਕਿਹਾ ਕਿ ਤੁਸੀਂ ਸਭ ਨੂੰ ਵਾਰੀ-ਵਾਰੀ ਵੇਖ ਲਿਆ ਇਸ ਵਾਰ ਭਾਜਪਾ ਨੂੰ ਵੋਟ ਦਿਓ ਭਾਜਪਾ ਵਿਧਾਨ ਸਭਾ ਉਤਰੀ ਨੂੰ ਵਿਕਾਸਸ਼ੀਲ ਬਣਾਕੇ ਵਿਕਾਸਸ਼ੀਲ ਵਿਧਾਨਸਭਾ ਖੇਤਰਾਂ ਵਿਚ ਸ਼ੁਮਾਰ ਕਰੇਗੀ ਅਤੇ ਸਿਰਫ ਵਿਕਾਸ ਹੀ ਨਹੀਂ ਸਗੋਂ ਇਸ ਹਲਕੇ ਦੀ ਨੁਹਾਰ ਬਦਲ ਕੇ ਆਮ ਆਦਮੀ ਦੀਆਂ ਉਮੀਦਾਂ ‘ਤੇ ਖਰਾ ਉਤਰੇਗੀ।
You may like
-
BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਦਾ ਨਵਾਂ ਪ੍ਰਧਾਨ
-
ਕਾਂਗਰਸ, ਆਪ ਤੇ ਸ਼ਿਅਦ ਨੂੰ ਝਟਕਾ, ਲੁਧਿਆਣਾ ‘ਚ ਅਸ਼ਵਨੀ ਸ਼ਰਮਾ ਦੀ ਮੌਜੂਦਗੀ ‘ਚ ਕਈ ਦਿੱਗਜ਼ ਭਾਜਪਾ ‘ਚ ਸ਼ਾਮਲ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਜੇਪੀ ਨੱਡਾ ਪਹੁੰਚੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ, ਵਰਕਰਾਂ ਨੇ ਕੀਤਾ ਨਿੱਘਾ ਸਵਾਗਤ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ