Connect with us

ਪੰਜਾਬ ਨਿਊਜ਼

ਪ੍ਰਨੀਤ ਕੌਰ ਨੇ ਪਟਿਆਲਾ ਦੀ ਵੱਡੀ ਨਦੀ ’ਚ ਚੜ੍ਹਾਈ ਸੋਨੇ ਦੀ ਨੱਥ ਤੇ ਚੂੜਾ

Published

on

Praneet Kaur climbs the big river of Patiala with a gold necklace and chura

ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸੰਬੰਧਤ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਵੱਡੀ ਨਦੀ ਵਿਚ ਸੋਨੇ ਦੀ ਨੱਥ ਅਤੇ ਚੂੜਾ ਚੜ੍ਹਾਇਆ ਹੈ। ਸ਼ਾਹੀ ਪਰਿਵਾਰ ਦੇ ਰਾਜਪੁਰੋਹਿਤ ਦੀ ਹਾਜ਼ਰੀ ‘ਚ ਮੁਕੰਮਲ ਹੋਈ ਇਸ ਰਸਮ ਵਿਚ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਵੀ ਮੌਜੂਦ ਸਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਨੀਤ ਕੌਰ ਨੇ ਆਖਿਆ ਕਿ ਇਹ ਪੁਰਾਣੀ ਰਸਮ ਹੈ। ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ।

ਜਦੋਂ ਵੀ ਪਟਿਆਲੇ ’ਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਵੱਲੋਂ ਸੋਨੇ ਦੀ ਨੱਥ ਅਤੇ ਚੂੜਾ ਚੜ੍ਹਾਇਆ ਜਾਂਦਾ ਹੈ। ਪਟਿਆਲਾ ਨਦੀ ਅਤੇ ਛੋਟੀ ਨਦੀ ਦਾ ਪਾਣੀ ਬੈਕ ਮਾਰਨ ਕਾਰਨ ਲਗਭਗ 40 ਫ਼ੀਸਦੀ ਪਟਿਆਲਾ ਦੇ ਹਿੱਸੇ ਅੰਦਰ ਪਾਣੀ ਵੜਿਆ ਹੈ ਅਤੇ ਪੂਰੀ ਤਰ੍ਹਾਂ ਹੜ੍ਹ ਵਰਗਾ ਮਾਹੌਲ ਹੈ। ਇਥੋਂ ਤੱਕ ਕਿ ਹਾਲਾਤ ਨੇ ਲੋਕਾਂ ਨੂੰ 1993 ’ਚ ਆਏ ਹੜ੍ਹਾਂ ਦੀ ਯਾਦ ਦਿਵਾ ਦਿੱਤੀ ਹੈ, ਜਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ।

Facebook Comments

Trending