Connect with us

ਪੰਜਾਬ ਨਿਊਜ਼

ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ

Published

on

Powercom disconnects hundreds of consumers with over Rs 5 lakh in arrears

ਚੰਡੀਗੜ੍ਹ/ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ 15 ਦਿਨਾਂ ’ਚ ਬਿਜਲੀ ਦੇ ਬਕਾਇਆ ਬਿੱਲਾਂ ਦੀ ਵਸੂਲੀ ਦੇ ਹੁਕਮ ਮਿਲਣ ਤੋਂ ਬਾਅਦ ਹੁਣ 5 ਲੱਖ ਰੁਪਏ ਅਤੇ ਇਸ ਤੋਂ ਵੱਧ ਬਿਜਲੀ ਬਿੱਲ ਦੇ ਬਕਾਏ ਵਾਲੇ ਖ਼ਪਤਕਾਰਾਂ ’ਤੇ ਖ਼ਿਲਾਫ਼ ਮੁਹਿੰਮ ਕੇਂਦਰਿਤ ਕਰ ਦਿੱਤੀ ਹੈ। ਪਿਛਲੇ ਤਕਰੀਬਨ ਇਕ ਹਫ਼ਤੇ ’ਚ ਉਨ੍ਹਾਂ ਸੈਂਕੜੇ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰੇ।

ਪਾਵਰਕਾਮ ਨੇ 5 ਲੱਖ ਤੋਂ ਵੱਧ ਬਕਾਏ ਵਾਲੇ ਖ਼ਪਤਕਾਰਾਂ ਤੋਂ 2073.59 ’ਚੋਂ 116.53 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 111 ਖ਼ਪਤਕਾਰਾਂ ਵੱਲ 1281.44 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸੇ ਤਰੀਕੇ ਬਾਰਡਰ ਰੇਂਜ ’ਚ 3518.01 ਲੱਖ ਰੁਪਏ ’ਚੋਂ 418.34 ਲੱਖ ਰੁਪਏ ਉਗਰਾਹ ਲਏ ਹਨ, ਜਦੋਂ ਕਿ 181 ਖ਼ਪਤਕਾਰਾਂ ਵੱਲ 2354.28 ਲੱਖ ਰੁਪਏ ਬਕਾਇਆ ਖੜ੍ਹਾ ਹੈ।

ਕੇਂਦਰੀ ਜ਼ੋਨ ਵਿਚ 1235.71 ਲੱਖ ਰੁਪਏ ਖ਼ਪਤਕਾਰਾਂ ਵੱਲ ਬਕਾਇਆ ਹੈ, ਜਿਸ ’ਚੋਂ 347.72 ਲੱਖ ਰੁਪਏ ਉਗਰਾਹ ਲਏ ਹਨ ਜਦੋਂ ਕਿ 62 ਖਪਤਕਾਰਾਂ ਵੱਲ 552.51 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਇਸ ਜ਼ੋਨ ’ਚ ਲੁਧਿਆਣਾ ਪੂਰਬੀ ਵਿਚ 14, ਲੁਧਿਆਣਾ ਪੱਛਮੀ ਵਿਚ 24, ਲੁਧਿਆਣਾ ਦਿਹਾਤੀ ਵਿਚ 5 ਅਤੇ ਖੰਨਾ ਵਿਚ 19 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।

ਇਸੇ ਤਰੀਕੇ ਉੱਤਰੀ ਜ਼ੋਨ ’ਚ 849.86 ਲੱਖ ਰੁਪਏ ਬਕਾਇਆ ਸੀ, ਜਿਸ ’ਚੋਂ 133.80 ਲੱਖ ਰੁਪਏ ਵਸੂਲ ਕਰ ਲਏ ਹਨ, ਜਦੋਂ ਕਿ 62 ਖ਼ਪਤਕਾਰਾਂ ਵੱਲ 506.50 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ।

Facebook Comments

Trending