ਲੁਧਿਆਣਾ : ਲੁਧਿਆਣਾ ਤੋਂ ਕਰੀਬ 140 ਕਿਲੋਮੀਟਰ ਦੂਰ ਹਿਸਾਰ ਨੇੜੇ ਪਾਵਰ ਵੈਗਨ ਰੇਲ ਹਾਦਸੇ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ। ਬੁੱਧਵਾਰ ਨੂੰ ਹਿਸਾਰ ਨੇੜੇ ਬਿਜਲੀ ਦੀ ਵੈਗਨ ਗੱਡੀ ਓਵਰਹੈੱਡ ਤਾਰ ਅਤੇ ਬਿਜਲੀ ਦੀਆਂ ਤਾਰਾਂ ਦੀ ਜਾਂਚ ਕਰ ਰਹੀ ਸੀ ਕਿ ਵਿਚਕਾਰ ਪਸ਼ੂ ਆ ਜਾਣ ਕਾਰਨ ਹਾਦਸਾ ਵਾਪਰ ਗਿਆ।
ਰੇਲਵੇ ਮੁਤਾਬਕ ਰੇਲ ਪਟੜੀ ਤੋਂ ਪਸ਼ੂਆਂ ਨੂੰ ਹਟਾ ਕੇ ਰੇਲ ਦੀਆਂ ਬੋਗੀਆਂ ਨੂੰ ਪਟੜੀ ‘ਤੇ ਲਿਆਉਣ ਲਈ ਸਿਸਟਮ ਨੂੰ ਠੀਕ ਕਰਨ ‘ਚ ਕਰੀਬ 6 ਘੰਟੇ ਦਾ ਸਮਾਂ ਲੱਗੇਗਾ। ਇਸ ਦੌਰਾਨ ਦਿੱਲੀ ਤੋਂ ਲੁਧਿਆਣਾ ਆਉਣ ਵਾਲੀਆਂ ਅਤੇ ਲੁਧਿਆਣਾ ਤੋਂ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਰੇਲ ਪਟੜੀ ਨੂੰ ਸਾਫ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਦੋਵਾਂ ਪਾਸਿਆਂ ਦੀ ਆਵਾਜਾਈ ਨਹੀਂ ਹੋ ਸਕਦੀ। ਹਾਦਸਾ ਸਵੇਰੇ 8:50 ਵਜੇ ਦੇ ਕਰੀਬ ਵਾਪਰਿਆ ਅਤੇ ਹੁਣ ਤਕ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।