ਲੁਧਿਆਣਾ : ਆਰੀਆ ਕਾਲਜ ਲੁਧਿਆਣਾ ਦੇ ਸੀ.ਸੀ.ਏ ਵਿਭਾਗ ਨੇ ਪੀ.ਜੀ ਵਿਭਾਗ ਆਫ਼ ਕਾਮਰਸ ਅਤੇ ਮੈਨੇਜਮੈਂਟ ਦੇ ਸਹਿਯੋਗ ਨਾਲ “ਏਕ ਭਾਰਤ ਸ੍ਰੇਸ਼ਟ ਭਾਰਤ” ਪ੍ਰੋਗਰਾਮ ਤਹਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਮੁਕਾਬਲੇ ਵਿੱਚ 35 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ, ਧਰਮਾਂ, ਖਾਣ-ਪੀਣ ਅਤੇ ਤਿਉਹਾਰਾਂ ਨੂੰ ਉਜਾਗਰ ਕਰਦੇ ਹੋਏ ਪੋਸਟਰਾਂ ਰਾਹੀਂ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਕੱਤਰ ਏ.ਸੀ.ਐਮ.ਸੀ. ਸਤੀਸ਼ਾ ਸ਼ਰਮਾ ਨੇ ਕਿਹਾ ਕਿ ਮੁਕਾਬਲੇ ਨੇ ਬਹੁਤ ਹੀ ਕਲਾਤਮਕ ਢੰਗ ਨਾਲ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ। ਬੀ.ਕਾਮ ਭਾਗ ਪਹਿਲਾ ਦੀ ਮਹਿਕ ਸ਼ਰਮਾ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਮੁਕਾਬਲੇ ਵਿੱਚ ਬੀ.ਕਾਮ ਭਾਗ ਤੀਸਰਾ ਦੀ ਮੁਸਕਾਨ ਅਤੇ ਬੀ.ਕਾਮ ਭਾਗ ਦੂਜਾ ਦੇ ਸੌਰਵ ਤਨੇਜਾ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ ਜਦਕਿ ਬੀ.ਬੀ.ਏ.ਭਾਗ ਤੀਜਾ ਦੇ ਅੰਗਦਵੀਰ ਸਿੰਘ ਅਤੇ ਬੀ.ਬੀ.ਏ 1 ਦੀ ਤਨੀਸ਼ਾ ਨੇ ਤੀਸਰਾ ਇਨਾਮ ਹਾਸਲ ਕੀਤਾ।
ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਦੀ ਕਲਾਤਮਿਕਤਾ ਦੀ ਸ਼ਲਾਘਾ ਕੀਤੀ ਅਤੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਡੀਨ ਸੀ.ਸੀ.ਏ. ਸ਼੍ਰੀ ਲਲਿਤ ਖੁੱਲਰ ਦੇ ਯਤਨਾਂ ਦੀ ਸ਼ਲਾਘਾ ਕੀਤੀ।