Connect with us

ਪੰਜਾਬੀ

1,41,152 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

Published

on

Polio drops given to 1,41,152 children

ਲੁਧਿਆਣਾ  :  ਸਿਵਲ ਸਰਜਨ ਡਾ. ਐਸ.ਪੀ. ਸਿੰਘ ਦੀ ਅਗਵਈ ਵਿਚ ਸਿਵਲ ਹਸਪਾਤਲ ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹੇ ਭਰ ਵਿਚ ਸ਼ੁਰੂ ਹੋਣ ਵਾਲੀ ਪਲੱਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਨੇ ਇਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਮੁਹਿੰਮ ਉਤਸ਼ਾਹਿਤ ਕਰਨ ਲਈ ਗੁਬਾਰੇ ਵੀ ਛੱਡੇ ਗਏ.

ਇਸ ਮੌਕੇ ਐੱਸ.ਐਮ.ਓ. ਡਾ. ਅਮਰਜੀਤ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਬੱਚਿਆਂ ਨੂੰ ਪੋਲੀਓ ਸਮੇਤ ਵੱਖ ਵੱਖ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਸਾਬਕਾ ਐੱਸ.ਐਮ.ਓ. ਅਤੇ ਬੱਚਿਆਂ ਦੇ ਮਾਹਿਰ ਡਾ. ਰਜਿੰਦਰ ਗੁਲਾਟੀ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਰਧਮਾਨ ਵਿਖੇ ਇਕ ਬੱਚੇ ਨੂੰ ਦਵਾਈ ਦੀਆਂ ਬੂੰਦਾਂ ਪਿਲਾ ਕੇ ਪਲਸ ਪੋਲੀਓ ਮੁਹਿੰਮ ਦਾ ਸਮਰਥਨ ਕੀਤਾ।

ਇਸ ਮੌਕੇ ਸੰਸਾਰ ਸਿਹਤ ਸੰਸਥਾ ਦੇ ਐੱਸ.ਐਮ.ਓ. ਡਾ. ਸੁਦਾ ਵਾਸਦੇਵ ਨੇ ਦੱਸਿਆ ਕਿ ਲੁਧਿਆਣਾ ਵਿਚ ਇਸ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੀ ਉਮਰ ਦੇ 4,79,903 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਭਰ 2760 ਟੀਮਾਂ ਅਤੇ 506 ਸੁਪਰਵਾਈਜ਼ ਲਗਾਏ ਗਏ ਹਨ। ਅੱਜ ਸੋਮਵਾਰ ਤੋਂ ਘਰ ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬੂੰਦਾਂ ਪਿਲਾਈਆਂ ਜਾਣਗੀਆਂ।

ਪੇਂਡੂ ਖੇਤਰਾਂ ‘ਚ ਇਹ ਮੁਹਿੰਮ ਤਿੰਨ ਦਿਨ ਅਤੇ ਲੁਧਿਆਣਾ ਸ਼ਹਿਰ, ਸਾਹਨੇਵਾਲ ਅਤੇ ਕੂੰਮਕਲਾਂ ਦੇ ਅਰਬਨ ਇਲਾਕਿਆਂ ਵਿਚ ਇਹ ਮੁਹਿੰਮ ਪੰਜ ਦਿਨ ਚੱਲੇਗੀ। ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਲੁਧਿਆਣਾ ਜ਼ਿਲ੍ਹੇ ‘ਚ 1,41,152 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ।

Facebook Comments

Trending