Connect with us

ਪੰਜਾਬ ਨਿਊਜ਼

ਪੰਜਾਬ ‘ਚ ਪ੍ਰਾਈਵੇਟ ਸਕੂਲ ਚਲਾਉਣ ਵਾਲੇ 2 ਭਰਾਵਾਂ ਦੀ ਭਾਲ ‘ਚ ਜੁਟੀ ਪੁਲਿਸ, ਲਾਏ ਗੰਭੀਰ ਦੋਸ਼

Published

on

ਖੰਨਾ: ਖੰਨਾ ਦੇ ਪ੍ਰਾਈਵੇਟ ਸਕੂਲ ਦੇ ਸੰਚਾਲਕ ਦੋ ਭਰਾਵਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਭਰਾਵਾਂ ‘ਤੇ ਜ਼ਮੀਨ ਦੇ ਸੌਦੇ ‘ਚ 93 ਲੱਖ 59 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਸਿਟੀ ਥਾਣਾ 2 ਦੀ ਪੁਲਿਸ ਨੇ ਇਹ ਐਫ.ਆਈ.ਆਰ. ਦਰਜ ਹੈ।
ਕੁਲਦੀਪ ਸਿੰਘ ਗਰੇਵਾਲ ਵਾਸੀ ਸਰਾਭਾ ਨਗਰ, ਲੁਧਿਆਣਾ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ ਹੈ। ਕੁਲਦੀਪ ਸਿੰਘ ਸੇਵਾਮੁਕਤ ਬੈਂਕ ਅਧਿਕਾਰੀ ਹਨ।

ਸ਼ਿਕਾਇਤਕਰਤਾ ਕੁਲਦੀਪ ਸਿੰਘ ਗਰੇਵਾਲ ਅਨੁਸਾਰ ਸੋਫ਼ਤ ਪਰਿਵਾਰ ਨਾਲ ਉਨ੍ਹਾਂ ਦੇ ਚੰਗੇ ਸਬੰਧ ਸਨ ਅਤੇ ਇੱਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਅਕਤੂਬਰ 2010 ਵਿੱਚ ਉਸ ਨੇ 11 ਲੱਖ ਰੁਪਏ ਨਕਦ ਦਿੱਤੇ। ਫਿਰ 10 ਜੁਲਾਈ 2013 ਨੂੰ 14 ਲੱਖ ਰੁਪਏ ਅਤੇ ਦਸੰਬਰ 2013 ਨੂੰ 25 ਲੱਖ ਰੁਪਏ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ।ਕੁਲਦੀਪ ਸਿੰਘ ਗਰੇਵਾਲ ਅਨੁਸਾਰ ਮੁਲਜ਼ਮਾਂ ਨੇ ਕੁੱਲ 1 ਕਰੋੜ 28 ਲੱਖ 59 ਹਜ਼ਾਰ 100 ਰੁਪਏ ਲਏ। ਜਾਇਦਾਦ ‘ਤੇ 40 ਲੱਖ ਰੁਪਏ ਦਾ ਕਰਜ਼ਾ ਸੀ ਜੋ ਨਾ ਤਾਂ ਕਲੀਅਰ ਹੋਇਆ ਅਤੇ ਨਾ ਹੀ ਰਜਿਸਟਰਡ ਹੋਇਆ। ਸਬ ਇੰਸਪੈਕਟਰ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਹਿਰਾਸਤ ਤੋਂ ਬਾਹਰ ਹੈ।

Facebook Comments

Trending